61,802 ਕਰੋੜ ਹੋਵੇਗਾ ਜੰਮੂ-ਕਸ਼ਮੀਰ ਦਾ 5 ਮਹੀਨੇ ਦਾ ਅੰਤ੍ਰਿਮ ਬਜਟ

11/04/2019 2:45:32 AM

ਜੰਮੂ - ਕੇਂਦਰ ਸ਼ਾਸਿਤ (ਯੂ.ਟੀ.) ਜੰਮੂ-ਕਸ਼ਮੀਰ ’ਚ ਕੇਂਦਰ ਸਰਕਾਰ ਨੇ ਅਗਲੇ 5 ਮਹੀਨੇ ਲਈ 61,802 ਕਰੋੜ ਰੁਪਏ ਦੇ ਅੰਤਰਿਮ ਬਜਟ ਨੂੰ ਸਿਧਾਂਤਿਕ ਰੂਪ ਨਾਲ ਮਨਜ਼ੂਰੀ ਦਿੱਤੀ। ਵਿਕਾਸ ਪ੍ਰਾਜੈਕਟਾਂ ਨੂੰ ਜਾਰੀ ਰੱਖਣ ਤੇ ਪ੍ਰਸ਼ਾਸਨਿਕ ਕੰਮਕਾਜ ਲਈ ਇਹ ਬਜਟ ਮੌਜੂਦਾ ਮਾਲੀ ਵਰ੍ਹੇ 2019-20 ਦੇ ਬਾਕੀ 5 ਮਹੀਨੇ (ਨਵੰਬਰ 2019 ਤੋਂ 31 ਮਾਰਚ 2020 ਤਕ) ਲਈ ਹੋਵੇਗਾ। ਫਿਲਹਾਲ, ਇਸ ਨੂੰ ਅਧਿਕਾਰਕ ਤੌਰ ’ਤੇ ਮਨਜ਼ੂਰੀ 18 ਨਵੰਬਰ ਨੂੰ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ ’ਚ ਮਿਲੇਗੀ। ਇਸ ਦੇ ਨਾਲ ਹੀ ਸਾਲ 2020-21 ਲਈ ਕੇਂਦਰ ਸ਼ਾਸਿਤ ਜੰਮੂ-ਕਸ਼ਮੀਰ ਦਾ 1.23 ਲੱਖ ਕਰੋੜ ਦਾ ਬਜਟ ਮਤਾ ਵੀ ਤਿਆਰ ਕੀਤਾ ਹੈ।ਵਿਤ ਵਿਭਾਗ ਦੇ ਮੁਤਾਬਕ, ਕਿਸ ਵਰਗ ਲਈ ਕਿੰਨਾ ਮਾਲੀਆ ਬਜਟ ਹੈ, ਇਸ ਦਾ ਪੂਰਾ ਬਿਓਰਾ ਬਜਟ ਐਸਟੀਮੇਸ਼ਨ ਐਲੋਕੇਸ਼ਨ ਮਾਨੀਟਰਿੰਗ ਸਿਸਟਮ (ਬੀਮਸ) ’ਤੇ ਮੁਹੱਈਆ ਹੈ। ਪੂੰਜੀ ਬਜਟ ਸਿਰਫ ਇਕ ਹੈੱਡ ’ਚ 115 ਕਾਰਜਾਂ ਲਈ ਮੁਹੱਈਆ ਹੋਵੇਗਾ। ਸਾਰੇ ਵਿਭਾਗਾਂ ਨੂੰ 4 ਨਵੰਬਰ 2019 ਨੂੰ ਜਾਂ ਉਸ ਤੋਂ ਪਹਿਲਾਂ ਬੀਮਸ ’ਤੇ ਪ੍ਰਾਜੈਕਟ ਦੀ ਸਰਗਰਮੀ ਮੁਤਾਬਕ ਕੰਮ ਦੀ ਜਾਣਕਾਰੀ ਅਪਲੋਡ ਕਰਨੀ ਹੋਵੇਗੀ। 5 ਨਵੰਬਰ ਨੂੰ ਇਸ ਮਾਮਲੇ ਦੀ ਜੰਮੂ ’ਚ ਸਮੀਖਿਆ ਹੋਵੇਗੀ। ਫੰਡਸ ਦਾ ਇਸਤੇਮਾਲ ਬੀਮਸ ਅਧੀਨ ਹਾਸਲ ਅਧਿਕਾਰਾਂ ਨਾਲ ਦੱਸੀਆਂ ਸ਼ਰਤਾਂ ਦੇ ਆਧਾਰ ’ਤੇ ਜ਼ਰੂਰੀ ਰਸਮੀ ਕਾਰਵਾਈ ਨੂੰ ਪੂਰਾ ਕਰਨ ਤੋਂ ਬਾਅਦ ਹੀ ਹੋਵੇਗਾ।


Khushdeep Jassi

Content Editor

Related News