ਜੰਮੂ ਕਸ਼ਮੀਰ : ਨਸ਼ੀਲੇ ਪਦਾਰਥ ਤਸਕਰ ਦੀ ਜਾਇਦਾਦ ਕੀਤੀ ਗਈ ਕੁਰਕ

Wednesday, Jan 17, 2024 - 11:15 AM (IST)

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਕ ਨਸ਼ੀਲੇ ਪਦਾਰਥ ਤਸਕਰ ਦੀ ਅਚੱਲ ਜਾਇਦਾਦ ਕੁਰਕ ਕਰ ਲਈ ਹੈ। ਪਿਛਲੇ ਕੁਝ ਦਿਨਾਂ 'ਚ ਇਸ ਤਰ੍ਹਾਂ ਦੀ ਇਹ ਦੂਜੀ ਕਾਰਵਾਈ ਹੈ। ਉਨ੍ਹਾਂ ਦੱਸਿਆ ਕਿ ਕੁਲਗਾਮ ਦੇ ਬੁਚਰੂ ਇਲਾਕੇ 'ਚ ਬਰਕਤੁੱਲਾ ਮੀਰ ਦਾ ਨਿਰਮਾਣ ਅਧੀਨ ਘਰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ-1985 ਦੇ ਅਧੀਨ ਕੁਰਕ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕਸ਼ਮੀਰ ਦੀ ਮੁਸਲਿਮ ਕੁੜੀ ਨੇ ਗਾਇਆ ਰਾਮ 'ਭਜਨ', ਵੀਡੀਓ ਹੋਇਆ ਵਾਇਰਲ

ਅਧਿਕਾਰੀ ਨੇ ਦੱਸਿਆ ਕਿ ਮਾਲਕ ਇਸ ਜਾਇਦਾਦ ਨੂੰ ਵੇਚ/ਲੀਜ਼ ਜਾਂ ਟਰਾਂਸਫਰ ਨਹੀਂ ਕਰ ਸਕਦਾ। ਇਸ ਤੋਂ ਪਹਿਲਾਂ ਪੁਲਸ ਨੇ ਸੋਮਵਾਰ ਨੂੰ ਨਸ਼ੀਲੇ ਪਦਾਰਥ ਤਸਕਰ ਕੁਲਗਾਮ ਦੇ ਖੁਦਵਾਨੀ ਕੈਮੋਹ ਵਾਸੀ ਮਾਸ਼ੂਕ ਅਹਿਮਦ ਸ਼ੇਖ ਦੀ 625 ਵਰਗ ਫੁੱਟ ਦੀ ਜਾਇਦਾਦ ਕੁਰਕ ਕੀਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News