2 ਦਿਨਾਂ ''ਚ 26 ਹਜ਼ਾਰ ਤੋਂ ਸ਼ਿਵ ਭਗਤਾਂ ਨੇ ਕੀਤੇ ਬਾਬਾ ਬਰਫ਼ਾਨੀ ਦੇ ਦਰਸ਼ਨ, ਸ਼ਰਧਾਲੂਆਂ ਦਾ ਚੌਥਾ ਜੱਥਾ ਜੰਮੂ ਤੋਂ ਰਵਾਨਾ

Sunday, Jul 05, 2026 - 10:22 AM (IST)

2 ਦਿਨਾਂ ''ਚ 26 ਹਜ਼ਾਰ ਤੋਂ ਸ਼ਿਵ ਭਗਤਾਂ ਨੇ ਕੀਤੇ ਬਾਬਾ ਬਰਫ਼ਾਨੀ ਦੇ ਦਰਸ਼ਨ, ਸ਼ਰਧਾਲੂਆਂ ਦਾ ਚੌਥਾ ਜੱਥਾ ਜੰਮੂ ਤੋਂ ਰਵਾਨਾ

ਜੰਮੂ- ਜੰਮੂ ਸਥਿਤ ਭਗਵਤੀ ਨਗਰ ਬੇਸ ਕੈਂਪ ਤੋਂ 6,700 ਤੋਂ ਵੱਧ ਸ਼ਰਧਾਲੂਆਂ ਦਾ ਇਕ ਨਵਾਂ ਜੱਥਾ ਦੱਖਣੀ ਕਸ਼ਮੀਰ ਹਿਮਾਲਿਆ 'ਚ ਸਥਿਤ ਅਮਰਨਾਥ ਗੁਫਾ ਮੰਦਰ ਲਈ ਸਖ਼ਤ ਸੁਰੱਖਿਆ ਵਿਚਾਲੇ ਐਤਵਾਰ ਤੜਕੇ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ 1,310 ਔਰਤਾਂ ਅਤੇ 22 ਬੱਚਿਆਂ ਸਮੇਤ ਸ਼ਰਧਾਲੂਆਂ ਦਾ ਇਹ ਜੱਥਾ 2 ਵੱਖ-ਵੱਖ ਕਾਫਲਿਆਂ 'ਚ ਤੜਕੇ 3 ਵਜੇ ਅਤੇ 3.40 ਵਜੇ ਜੰਮੂ ਬੇਸ ਕੈਂਪ ਤੋਂ ਰਵਾਨਾ ਹੋਇਆ। 

ਉਪ ਰਾਜਪਾਲ ਮਨੋਜ ਸਿਨਹਾ ਨੇ 2 ਜੁਲਾਈ ਨੂੰ ਜੰਮੂ ਤੋਂ ਯਾਤਰਾ ਨੂੰ ਹਰੀ ਝੰਡੀ ਦਿਖਾਈ ਸੀ। ਉਸ ਦੇ ਬਾਅਦ ਤੋਂ ਜੰਮੂ ਤੋਂ ਕਸ਼ਮੀਰ ਲਈ ਰਵਾਨਾ ਹੋਣ ਵਾਲਾ ਸ਼ਰਧਾਲੂਆਂ ਦਾ ਇਹ ਚੌਥਾ ਜੱਥਾ ਹੈ। ਇਸ ਦੇ ਨਾਲ ਹੀ ਜੰਮੂ ਬੇਸ ਕੈਂਪ ਤੋਂ ਹੁਣ ਤੱਕ 20,220 ਸ਼ਰਧਾਲੂ ਘਾਟੀ ਲਈ ਰਵਾਨਾ ਹੋ ਚੁੱਕੇ ਹਨ। ਤਿੰਨ ਜੁਲਾਈ ਨੂੰ ਸ਼ੁਰੂ ਹੋਈ 57 ਦਿਨਾ ਸਾਲਾਨਾ ਅਮਰਨਾਥ ਯਾਤਰਾ ਦੇ ਪਹਿਲੇ 2 ਦਿਨਾਂ 'ਚ 26,000 ਤੋਂ ਵੱਧ ਸ਼ਰਧਾਲੂਆਂ ਨੇ 3,880 ਮੀਟਰ ਦੀ ਉੱਚਾਈ 'ਤੇ ਸਥਿਤ ਪਵਿੱਤਰ ਗੁਫਾ ਮੰਦਰ 'ਚ ਦਰਸ਼ਨ ਕੀਤੇ। ਇਹ ਯਾਤਰਾ ਅਨੰਤਨਾਗ ਜ਼ਿਲ੍ਹੇ ਦੇ ਰਵਾਇਤੀ 48 ਕਿਲੋਮੀਟਰ ਲੰਬੇ ਪਹਿਲਗਾਮ ਮਾਰਗ ਅਤੇ ਗਾਂਦਰਬਲ ਜ਼ਿਲ੍ਹੇ ਦੇ 14 ਕਿਲੋਮੀਟਰ ਦੇ ਛੋਟੇ ਬਾਲਟਾਲ ਮਾਰਗ ਤੋਂ ਇਕੱਠੇ ਸੰਚਾਲਿਤ ਕੀਤੀ ਜਾ ਰਹੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ 152 ਵਾਹਨਾਂ 'ਚ ਸਵਾਰ 2,590 ਸ਼ਰਧਾਲੂਆਂ ਦਾ ਇਕ ਕਾਫਲਾ ਬਾਲਟਾਲ ਬੇਸ ਕੈਂਪ ਲਈ ਰਵਾਨਾ ਹੋਇਆ, ਜਦੋਂ ਕਿ 139 ਵਾਹਨਾਂ 'ਚ ਸਵਾਰ 4,131 ਸ਼ਰਧਾਲੂਆਂ ਦਾ ਇਕ ਹੋਰ ਕਾਫਲਾ ਪਹਿਲਗਾਮ ਬੇਸ ਕੈਂਪ ਵੱਲ ਗਿਆ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਯਾਤਰਾ 'ਤੇ ਜਾਣ ਦੀ ਯੋਜਨਾ ਬਣਾ ਰਹੇ ਗੈਰ-ਰਜਿਸਟਰਡ ਸ਼ਰਧਾਲੂਆਂ ਨੂੰ ਆਪਣੀ ਯਾਤਰਾ ਕੁਝ ਦਿਨ ਲਈ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ। ਪ੍ਰਸ਼ਾਸਨ ਨੇ ਕਿਹਾ ਕਿ ਸ਼ਰਧਾਲੂਆਂ ਦੀ ਭੀੜ ਕਾਰਨ 9 ਜੁਲਾਈ ਤੱਕ ਰਜਿਸਟਰੇਸ਼ਨ ਦੇ ਸਾਰੇ 'ਸਲਾਟ' ਭਰ ਚੁੱਕੇ ਹਨ। ਅਧਿਕਾਰੀਆਂ ਨੇ ਇਹ ਵੀ ਐਲਾਨ ਕੀਤਾ ਕਿ ਐਤਵਾਰ ਨੂੰ ਸਿਰਫ਼ ਰਜਿਸਟਰੇਸ਼ ਸ਼ਰਧਾਲੂਆਂ ਨੂੰ ਵੀ ਕਸ਼ਮੀਰ ਵੱਲ ਜਾਣ ਦੀ ਮਨਜ਼ੂਰੀ ਦਿੱਤੀ ਜਾਵੇਗੀ ਅਤੇ ਨਵੇਂ ਰਜਿਸਟਰੇਸ਼ਨ ਲਈ ਕੋਟਾ ਉਪਲੱਬਧ ਹੋਣ ਤੱਕ ਗੈਰ-ਰਜਿਸਟਰਡ ਸ਼ਰਧਾਲੂਆਂ ਨੂੰ ਤੈਅ ਜਾਂਚ ਚੌਕੀਆਂ 'ਤੇ ਰੋਕ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News