ਮਾਤਾ ਵੈਸ਼ਨੋ ਦੇਵੀ ਲਈ ਅਰਧਕੁਆਰੀ ਤੋਂ ਭਵਨ ਵੱਲ ਜਾਣ ਵਾਲਿਆਂ ਨੂੰ ਰਾਹਤ, ਪੈਦਲ ਆਵਾਜਾਈ ਹੋਈ ਬਹਾਲ
Thursday, Sep 17, 2026 - 09:45 AM (IST)
ਕਟੜਾ (ਅਮਿਤ) - ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਅਰਧਕੁਆਰੀ ਤੋਂ ਭਵਨ ਵੱਲ ਜਾਣ ਵਾਲੇ ਸ਼ਰਧਾਲੂਆਂ ਲਈ ਬੁੱਧਵਾਰ ਨੂੰ ਰਾਹਤ ਦੀ ਖਬਰ ਸਾਹਮਣੇ ਆਈ। ਯਾਤਰਾ ਦੇ ਅਹਿਮ ਹਿਮਕੋਟੀ ਮਾਰਗ ’ਤੇ ਸ਼ਰਧਾਲੂਆਂ ਦੀ ਪੈਦਲ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਉਕਤ ਮਾਰਗ ’ਤੇ ਆਵਾਜਾਈ ਸ਼ੁਰੂ ਹੋਣ ਤੋਂ ਬਾਅਦ ਸ਼ਰਧਾਲੂ ਇਸ ਮਾਰਗ ਤੋਂ ਹੋ ਕੇ ਮਾਂ ਭਗਵਤੀ ਦੇ ਜੈਕਾਰੇ ਲਾਉਂਦੇ ਹੋਏ ਅੱਗੇ ਵਧਦੇ ਹੋਏ ਨਜ਼ਰ ਆਏ। ਹਾਲਾਂਕਿ, ਹਿਮਕੋਟੀ ਮਾਰਗ ’ਤੇ ਹਾਲੇ ਬੈਟਰੀ ਕਾਰ ਸੇਵਾ ਨੂੰ ਬਹਾਲ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵਿਦੇਸ਼ ਘੁੰਮਣ ਜਾਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ! 25 ਦੇਸ਼ਾਂ ’ਚ ਹੁਣ ਬਿਨਾਂ ਵੀਜ਼ਾ ਹੋਵੇਗੀ ਐਂਟਰੀ
ਜ਼ਿਕਰਯੋਗ ਹੈ ਕਿ ਹਿਮਕੋਟੀ ਮਾਰਗ ’ਤੇ ਠੰਢੇ ਨਾਲੇ ਨੇੜੇ 8 ਸਤੰਬਰ ਨੂੰ ਜ਼ਮੀਨ ਖਿਸਕਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਚੌਕਸੀ ਵਜੋਂ ਇਸ ਮਾਰਗ ’ਤੇ ਸ਼ਰਧਾਲੂਆਂ ਦੀ ਆਵਾਜਾਈ ਸਮੇਤ ਬੈਟਰੀ ਕਾਰ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਕਰ ਦਿੱਤਾ ਸੀ। ਪ੍ਰਸ਼ਾਸਨ ਵੱਲੋਂ ਕੀਤੇ ਗਏ ਠੋਸ ਯਤਨਾਂ ਕਾਰਨ ਬੁੱਧਵਾਰ ਨੂੰ ਉਕਤ ਮਾਰਗ ’ਤੇ ਸ਼ਰਧਾਲੂਆਂ ਦੀ ਪੈਦਲ ਆਵਾਜਾਈ ਬਹਾਲ ਕਰ ਦਿੱਤੀ ਗਈ, ਜਦਕਿ ਬੈਟਰੀ ਕਾਰ ਦੇ ਸਬੰਧ ’ਚ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਇਹ ਵੀ ਪੜ੍ਹੋ : ਟ੍ਰੇਨ 'ਚ ਸਫ਼ਰ ਕਰਨ ਵਾਲਿਆਂ ਲਈ Good News ! ਦਿੱਲੀ ਦੇ ਸਟੇਸ਼ਨਾਂ 'ਤੇ ਹੁਣ ਮਿਲਣਗੇ ਡਿਜੀਟਲ ਲਾਕਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
