ਵੱਡਾ ਹਾਦਸਾ: ਜੰਮੂ-ਸ੍ਰੀਨਗਰ ਹਾਈਵੇਅ ''ਤੇ ਪਲਟਿਆ BSF ਦਾ ਵਾਹਨ, 5 ਜਵਾਨ ਜ਼ਖ਼ਮੀ

Saturday, Sep 19, 2026 - 04:07 PM (IST)

ਵੱਡਾ ਹਾਦਸਾ: ਜੰਮੂ-ਸ੍ਰੀਨਗਰ ਹਾਈਵੇਅ ''ਤੇ ਪਲਟਿਆ BSF ਦਾ ਵਾਹਨ, 5 ਜਵਾਨ ਜ਼ਖ਼ਮੀ

ਰਾਮਬਨ/ਜੰਮੂ : ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਇੱਕ ਗੱਡੀ ਦੇ ਪਲਟਣ ਨਾਲ ਘੱਟੋ-ਘੱਟ ਪੰਜ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਬੀਐਸਐਫ ਦੀ ਗੱਡੀ ਜੰਮੂ ਜਾ ਰਹੇ ਕਾਫਲੇ ਦਾ ਹਿੱਸਾ ਸੀ ਅਤੇ ਇਹ ਹਾਦਸਾ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਚੰਬਾ-ਸੇਰੀ ਨੇੜੇ ਵਾਪਰਿਆ। ਘਟਨਾ ਤੋਂ ਤੁਰੰਤ ਬਾਅਦ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਅਤੇ ਜ਼ਖਮੀ ਜਵਾਨਾਂ - ਸਬ-ਇੰਸਪੈਕਟਰ ਜੀ. ਸਿੰਘ, ਡਰਾਈਵਰ ਸ਼ਮੀਮ ਅਹਿਮਦ, ਕਾਂਸਟੇਬਲ ਸੁਨੀਲ ਕੁਮਾਰ, ਪੁਰਸ਼ੋਤਮ ਕੁਮਾਰ ਅਤੇ ਚੰਦਨ ਯਾਦਵ - ਨੂੰ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਡਰਾਈਵਰ, ਜੋ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਜਿਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।


author

Shubam Kumar

Content Editor

Related News