ਰਾਸ਼ਟਰੀ ਮਿਊਜ਼ੀਅਮ ''ਚ ਰੱਖਿਆ ਜਾਵੇਗਾ ਜਲਿਆਂਵਾਲਾ ਬਾਗ ਦੀ ਮਿੱਟੀ ਦਾ ਘੜਾ

11/21/2019 3:47:03 PM

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕੇਂਦਰੀ ਸੱਭਿਆਚਾਰ ਮੰਤਰੀ ਪ੍ਰਹਿਲਾਦ ਪਟੇਲ ਨੂੰ ਅੰਮ੍ਰਿਤਸਰ ਸਥਿਤ ਜਲਿਆਂਵਾਲਾ ਬਾਗ ਦੀ ਮਿੱਟੀ ਨਾਲ ਭਰਿਆ ਘੜਾ ਰਾਸ਼ਟਰੀ ਮਿਊਜ਼ੀਅਮ 'ਚ ਰੱਖਣ ਲਈ ਸੌਂਪਿਆ। ਇਸ ਤੋਂ ਪਹਿਲਾਂ ਪਟੇਲ ਘੜਾ ਲੈ ਕੇ ਸੰਸਦ ਭਵਨ 'ਚ ਪ੍ਰਧਾਨ ਮੰਤਰੀ ਕੋਲ ਆਏ ਸਨ। ਪਟੇਲ ਨੇ ਸੰਸਦ ਭਵਨ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਅਸੀਂ ਜਲਿਆਂਵਾਲਾ ਬਾਗ ਦੀ ਬਲੀਦਾਨੀ ਮਿੱਟੀ ਦਾ ਘੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਲੈ ਕੇ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਘੜੇ ਨੂੰ ਰਾਸ਼ਟਰੀ ਮਿਊਜ਼ੀਅਮ 'ਚ ਰੱਖਣ ਲਈ ਸਾਨੂੰ ਸੌਂਪਿਆ।'' ਉਨ੍ਹਾਂ ਨੇ ਕਿਹਾ ਕਿ ਜਲਿਆਂਵਾਲਾ ਬਾਗ ਦੀ ਮਿੱਟੀ 'ਚ ਸਾਡੇ ਬਲੀਦਾਨੀ ਪੁਰਖਿਆਂ ਦਾ ਖੂਨ ਹੈ। ਸਰਕਾਰ ਨੇ ਉੱਥੋਂ ਦੇ ਖੂਨ ਨਾਲ ਰੰਗੀ ਮਿੱਟੀ ਨੂੰ ਰਾਸ਼ਟਰੀ ਮਿਊਜ਼ੀਅਮ 'ਚ ਰੱਖਣ ਲਈ ਕਦਮ ਚੁੱਕਿਆ ਹੈ, ਤਾਂ ਕਿ ਇਹ ਲੋਕਾਂ ਨੂੰ ਆਪਣੇ ਪੁਰਖਿਆਂ ਦੀ ਸ਼ਹਾਦਤ ਤੋਂ ਜਾਣੂ ਕਰਵਾ ਸਕਣ।

Image result for प्रधानमंत्री ने जलियांवाला बाग की मिट्टी का कलश राष्ट्रीय संग्रहालय में रखने के लिये सौंपा

ਪਟੇਲ ਨੇ ਕਿਹਾ ਕਿ ਜਲਿਆਂਵਾਲਾ ਬਾਗ ਮੈਮੋਰੀਅਲ ਟਰੱਸਟ ਨਾਲ ਸੰਬੰਧਤ ਬਿੱਲ ਦੌਰਾਨ ਅਸੀਂ ਕਿਹਾ ਸੀ ਕਿ ਉਸ ਬਲੀਦਾਨੀ ਜ਼ਮੀਨ ਦੀ ਮਿੱਟੀ ਰਾਸ਼ਟਰੀ ਮਿਊਜ਼ੀਅਮ 'ਚ ਰੱਖਾਂਗੇ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕਾਲ ਵਿਚ ਉੱਥੇ ਹੋਏ ਕਤਲੇਆਮ ਦੀਆਂ ਕੌੜੀਆਂ ਯਾਦਾਂ ਨੂੰ ਦਰਸਾਉਣ ਲਈ ਉੱਥੋਂ ਦੀ ਮਿੱਟੀ ਨਾਲ ਭਰੇ ਘੜੇ ਨੂੰ ਮਿਊਜ਼ੀਅਮ ਵਿਚ ਰੱਖਿਆ ਜਾ ਰਿਹਾ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਜਲਿਆਂਵਾਲਾ ਬਾਗ ਰਾਸ਼ਟਰੀ ਮੈਮੋਰੀਅਲ ਨੂੰ ਚਲਾਉਣ ਵਾਲੇ ਟਰੱਸਟ ਦੇ ਸਥਾਈ ਮੈਂਬਰ ਦੇ ਤੌਰ 'ਤੇ ਕਾਂਗਰਸ ਪ੍ਰਧਾਨ ਨੂੰ ਹਟਾਉਣ ਵਾਲੇ ਬਿੱਲ ਨੂੰ ਸੰਸਦ ਦੀ ਮਨਜ਼ੂਰੀ ਮਿਲ ਗਈ ਹੈ। ਇੱਥੇ ਦੱਸ ਦੇਈਏ ਕਿ ਅਪ੍ਰੈਲ 1919 'ਚ ਵੈਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਵਿਚ ਇਕੱਠੀ ਹੋਈ ਭੀੜ 'ਤੇ ਕਰਨਲ ਆਰ. ਡਾਇਰ ਨੇ ਗੋਲੀਆਂ ਚਲਵਾ ਦਿੱਤੀਆਂ ਸਨ, ਜਿਸ 'ਚ ਵੱਡੀ ਗਿਣਤੀ 'ਚ ਲੋਕ ਮਾਰੇ ਗਏ ਸਨ।


Tanu

Content Editor

Related News