ਫਰਾਰ ਸਿਲਸਿਲੇਵਾਰ ਬੰਬ ਧਮਾਕਿਆਂ ਦਾ ਦੋਸ਼ੀ ਜਲੀਸ ਅੰਸਾਰੀ ਕਾਨਪੁਰ ਤੋਂ ਗ੍ਰਿਫਤਾਰ

01/17/2020 9:14:14 PM

ਲਖਨਊ — ਮੁੰਬਈ ਸੀਰੀਅਲ ਧਮਾਕਾ 1993 ਦਾ ਦੋਸ਼ੀ ਅਤੇ 'ਡਾਕਟਰ ਬੰਬ' ਦੇ ਨਾਮ ਤੋਂ ਮਸ਼ਹੂਰ ਅਪਰਾਧੀ ਜਲੀਸ ਅੰਸਾਰੀ ਨੂੰ ਯੂ.ਪੀ. ਪੁਲਸ ਦੀ ਸਪੈਸ਼ਲ ਟਾਸਕ ਫੋਰਸ ਨੇ ਕਾਰਪੁਰ ਤੋਂ ਗ੍ਰਿਫਤਾਰ ਕਰ ਲਿਆ ਹੈ। ਸੀਰੀਅਲ ਧਮਾਕਿਆਂ ਦਾ ਦੋਸ਼ੀ ਜਲੀਸ ਅੰਸਾਰੀ ਜੋ ਪੈਰੋਲ 'ਤੇ ਬਾਹਰ ਆਇਆ ਸੀ ਅਤੇ ਉਸ ਦੇ ਪਰਿਵਾਰ ਨੇ ਮੁੰਬਈ 'ਚ ਵੀਰਵਾਰ ਨੂੰ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕੀਤੀ ਸੀ। ਉੱਤਰ ਪ੍ਰਦੇਸ਼ ਦੇ ਡੀ.ਜੀ.ਪੀ. ਓ.ਪੀ. ਸਿੰਘ ਨੇ ਦੱਸਿਆ ਕਿ ਜਲੀਸ ਅੰਸਾਰੀ ਨੂੰ ਉਦੋਂ ਫੜ੍ਹਿਆ ਗਿਆ ਜਦੋਂ ਉਹ ਕਾਨਪੁਰ ਦੀ ਇਕ ਮਸਜਿਦ ਤੋਂ ਵਾਪਸ ਪਰਤ ਰਿਹਾ ਸੀ। ਉਦੋਂ ਉਸ ਨੂੰ ਲਖਨਊ ਲਿਜਾਇਆ ਜਾਵੇਗਾ। ਯੂ.ਪੀ. ਪੁਲਸ ਲਈ ਇਹ ਵੱਡੀ ਪ੍ਰਾਪਤੀ ਹੈ।

ਅੰਸਾਰੀ ਸਥਾਈ ਰੂਪ ਨਾਲ ਯੂ.ਪੀ. ਦੇ ਸੰਤ ਕਬੀਰ ਨਗਰ ਜ਼ਿਲੇ ਦਾ ਨਿਵਾਸੀ ਹੈ। ਪੁਲਸ ਦਾ ਕਹਿਣਾ ਹੈ ਕਿ ਅੰਸਾਰੀ ਨੇਪਾਲ ਦੇ ਰਾਸਤੇ ਦੇਸ਼ ਤੋਂ ਭੱਜਣ ਦੀ ਫਿਰਾਕ 'ਚ ਸੀ। ਉਨ੍ਹਾਂ ਕਿਹਾ ਕਿ ਐੱਸ.ਟੀ.ਐੱਫ. ਦੇ ਸੀਨੀਅਰ ਅਧਿਕਾਰੀ ਨੂੰ ਗੁਪਤ ਸੂਚਨਾ ਮਿਲਣ 'ਤੇ ਗ੍ਰਿਫਤਾਰ ਕੀਤਾ ਗਿਆ। ਅੰਸਾਰੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਅਤੇ ਉਸ 'ਤੇ ਦੇਸ਼ ਭਰ 'ਚ ਕਈ ਬੰਬ ਧਮਾਕੇ ਮਾਮਲਿਆਂ 'ਚ ਸ਼ਾਮਲ ਹੋਣ ਦਾ ਸ਼ੱਕ ਹੈ। ਅਧਿਕਾਰੀ ਨੇ ਕਿਹਾ ਕਿ ਅੰਸਾਰੀ ਕਥਿਤ ਤੌਰ 'ਤੇ ਸਿਮੀ ਅਤੇ ਇੰਡੀਅਨ ਮੁਜਾਹਿਦੀਨ ਵਰਗੇ ਅੱਤਵਾਦੀ ਸੰਗਠਨਾਂ ਨਾਲ ਜੁੜਿਆ ਸੀ।

 


Inder Prajapati

Content Editor

Related News