ਵਿਦੇਸ਼ ਮੰਤਰੀ ਜੈਸ਼ੰਕਰ ਅੱਜ ਚੀਨ ਤੇ ਰੂਸ ਦੇ ਵਿਦੇਸ਼ ਮੰਤਰੀਆਂ ਨਾਲ ਕਰਨਗੇ ਦੁਵੱਲੀ ਗੱਲਬਾਤ

05/04/2023 2:31:07 AM

ਬੇਨੌਲੀਮ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੀਰਵਾਰ ਨੂੰ ਸ਼ੰਘਾਈ ਸਹਿਯੋਗ ਸੰਮੇਲਨ (ਐੱਸਸੀਓ) ਤੋਂ ਇਲਾਵਾ ਗੋਆ 'ਚ ਇਕ ਬੀਚ ਰਿਜ਼ਾਰਟ ਵਿੱਚ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਅਤੇ ਰੂਸ ਦੇ ਸਰਗੇਈ ਲਾਵਰੋਵ ਨਾਲ ਦੁਵੱਲੀ ਗੱਲਬਾਤ ਕਰਨਗੇ। ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਚੀਨੀ ਵਿਦੇਸ਼ ਮੰਤਰੀ ਕਿਨ ਗੈਂਗ (Qin Gang) ਨਾਲ ਗੱਲਬਾਤ ਦੌਰਾਨ ਜੈਸ਼ੰਕਰ ਦੇ ਇਕ ਵਾਰ ਫਿਰ ਇਹ ਜ਼ਿਕਰ ਕਰਨ ਦੀ ਉਮੀਦ ਹੈ ਕਿ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਹੋਣ ਤੱਕ ਭਾਰਤ-ਚੀਨ ਸਬੰਧ ਆਮ ਵਾਂਗ ਨਹੀਂ ਹੋ ਸਕਦੇ।

ਇਹ ਵੀ ਪੜ੍ਹੋ : ਜਰਮਨੀ ਦੇ ਸਕੂਲ 'ਚ ਗੈਸ ਲੀਕ ਹੋਣ ਕਾਰਨ ਫੈਲੀ ਦਹਿਸ਼ਤ, 84 ਲੋਕਾਂ ਦੇ ਪ੍ਰਭਾਵਿਤ ਹੋਣ ਦਾ ਸ਼ੱਕ

ਕਿਨ, ਲਾਵਰੋਵ, ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਬਿਲਾਵਲ ਭੁੱਟੋ-ਜ਼ਰਦਾਰੀ ਤੇ ਹੋਰ ਐੱਸਸੀਓ ਦੇਸ਼ਾਂ ਦੇ ਵਿਦੇਸ਼ ਮੰਤਰੀ ਜੁਲਾਈ ਦੇ ਪਹਿਲੇ ਹਫ਼ਤੇ ਸਮੂਹ ਦੇ ਸਾਲਾਨਾ ਸਿਖਰ ਸੰਮੇਲਨ ਤੋਂ ਪਹਿਲਾਂ ਮਹੱਤਵਪੂਰਨ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਵੀਰਵਾਰ ਨੂੰ ਗੋਆ ਪਹੁੰਚ ਰਹੇ ਹਨ। ਐੱਸਸੀਓ ਦੇ ਵਿਦੇਸ਼ ਮੰਤਰੀਆਂ ਦੀ 2 ਰੋਜ਼ਾ ਮੀਟਿੰਗ ਵੀਰਵਾਰ ਨੂੰ ਗੋਆ ਦੇ ਇਕ ਸ਼ਾਨਦਾਰ ਬੀਚ ਰਿਜ਼ਾਰਟ ਵਿੱਚ ਸ਼ੁਰੂ ਹੋਵੇਗੀ, ਜਦੋਂ ਕਿ ਮੁੱਖ ਵਿਚਾਰ-ਵਟਾਂਦਰਾ ਸ਼ੁੱਕਰਵਾਰ ਨੂੰ ਹੋਵੇਗਾ।

ਇਹ ਵੀ ਪੜ੍ਹੋ : ਭਾਰਤ 'ਚ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਬਣ ਕੇ ਤਿਆਰ, ਜਾਣੋ ਕਦੋਂ ਖੁੱਲ੍ਹੇਗਾ ਤੇ ਕੀ ਹਨ ਇਸ ਦੀਆਂ ਵਿਸ਼ੇਸ਼ਤਾਵਾਂ?

ਪਿਛਲੇ 2 ਮਹੀਨਿਆਂ 'ਚ ਜੈਸ਼ੰਕਰ ਦੀ ਚੀਨੀ ਵਿਦੇਸ਼ ਮੰਤਰੀ ਨਾਲ ਦੂਜੀ ਦੁਵੱਲੀ ਮੁਲਾਕਾਤ

ਸੂਤਰਾਂ ਨੇ ਦੱਸਿਆ ਕਿ ਜੈਸ਼ੰਕਰ ਲਗਭਗ ਸਾਰੇ SCO ਦੇਸ਼ਾਂ ਦੇ ਆਪਣੇ ਹਮਰੁਤਬਾ ਨਾਲ ਵੱਖ-ਵੱਖ ਦੁਵੱਲੀ ਗੱਲਬਾਤ ਕਰਨਗੇ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਐੱਸਸੀਓ ਸੰਮੇਲਨ ਤੋਂ ਇਲਾਵਾ ਜੈਸ਼ੰਕਰ ਅਤੇ ਬਿਲਾਵਲ ਵਿਚਾਲੇ ਕੋਈ ਦੁਵੱਲੀ ਮੀਟਿੰਗ ਹੋਵੇਗੀ ਜਾਂ ਨਹੀਂ। ਪਿਛਲੇ 2 ਮਹੀਨਿਆਂ 'ਚ ਜੈਸ਼ੰਕਰ ਅਤੇ ਚੀਨੀ ਵਿਦੇਸ਼ ਮੰਤਰੀ ਦਰਮਿਆਨ ਇਹ ਦੂਜੀ ਦੁਵੱਲੀ ਮੁਲਾਕਾਤ ਹੋਵੇਗੀ। ਚੀਨੀ ਵਿਦੇਸ਼ ਮੰਤਰੀ ਜੀ-20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਮਾਰਚ 'ਚ ਭਾਰਤ ਆਏ ਸਨ।

ਮੀਟਿੰਗ ਤੋਂ ਇਲਾਵਾ ਜੈਸ਼ੰਕਰ ਨੇ ਕਿਨ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਚੀਨੀ ਹਮਰੁਤਬਾ ਨੂੰ ਕਿਹਾ ਕਿ ਪੂਰਬੀ ਲੱਦਾਖ 'ਚ ਲੰਬੇ ਸਮੇਂ ਤੋਂ ਚੱਲ ਰਹੇ ਸਰਹੱਦੀ ਵਿਵਾਦ ਕਾਰਨ ਭਾਰਤ-ਚੀਨ ਸਬੰਧਾਂ ਦੀ ਸਥਿਤੀ 'ਅਸਾਧਾਰਨ' ਹੈ। ਜੂਨ 2020 ਵਿੱਚ ਗਲਵਾਨ ਘਾਟੀ 'ਚ ਇਕ ਭਿਆਨਕ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਦੇ ਸਬੰਧ ਕਾਫੀ ਤਣਾਅਪੂਰਨ ਹੋ ਗਏ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News