ਪੁਰਾਲੇਖ ਸਮਝੌਤੇ ਨਾਲ ਪ੍ਰਵਾਸੀ ਭਾਰਤੀਆਂ ਨੂੰ ਪੁਰਖਿਆਂ ਦੀਆਂ ਜੜ੍ਹਾਂ ਨਾਲ ਜੁੜਨ ਵਿਚ ਮਦਦ ਮਿਲੇਗੀ : ਜੈਸ਼ੰਕਰ

Monday, May 11, 2026 - 10:26 AM (IST)

ਪੁਰਾਲੇਖ ਸਮਝੌਤੇ ਨਾਲ ਪ੍ਰਵਾਸੀ ਭਾਰਤੀਆਂ ਨੂੰ ਪੁਰਖਿਆਂ ਦੀਆਂ ਜੜ੍ਹਾਂ ਨਾਲ ਜੁੜਨ ਵਿਚ ਮਦਦ ਮਿਲੇਗੀ : ਜੈਸ਼ੰਕਰ

ਇੰਟਰਨੈਸ਼ਨਲ ਡੈਸਕ- ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਤ੍ਰਿਨੀਦਾਦ ਅਤੇ ਟੋਬੈਗੋ ਵਿਚਾਲੇ ਹੋਇਆ ਪੁਰਾਲੇਖ ਸਹਿਯੋਗ ਸਮਝੌਤਾ ਭਾਰਤੀ ਮੂਲ ਦੇ ਲੋਕਾਂ ਨੂੰ ਆਪਣੇ ਪੁਰਖਿਆਂ ਦੀਆਂ ਜੜ੍ਹਾਂ ਦਾ ਪਤਾ ਲਾਉਣ ਅਤੇ ਪਰਿਵਾਰਾਂ ਨਾਲ ਮੁੜ ਜੁੜਨ ਵਿਚ ਮਦਦ ਕਰੇਗਾ। 

ਉਨ੍ਹਾਂ ਨੇ ‘ਗਿਰਮਿਟੀਆ’ ਭਾਈਚਾਰੇ ਦੀ ਵਿਰਾਸਤ ਨੂੰ ਸੰਭਾਲਣ ਲਈ ਭਾਰਤ ਸਰਕਾਰ ਦੇ ਯਤਨਾਂ ਦਾ ਵੀ ਜ਼ਿਕਰ ਕੀਤਾ। ‘ਗਿਰਮਿਟੀਆ’ ਸ਼ਬਦ ਉਨ੍ਹਾਂ ਭਾਰਤੀ ਬੰਧੂਆ ਮਜ਼ਦੂਰਾਂ ਲਈ ਵਰਤਿਆ ਜਾਂਦਾ ਹੈ, ਜਿਨ੍ਹਾਂ ਨੂੰ ਬ੍ਰਿਟਿਸ਼ ਸ਼ਾਸਨ ਨੇ 19ਵੀਂ ਅਤੇ 20ਵੀਂ ਸਦੀ ਦੀ ਸ਼ੁਰੂਆਤ ਵਿਚ ਫਿਜੀ, ਦੱਖਣੀ ਅਫਰੀਕਾ, ਮੌਰੀਸ਼ੀਅਸ ਅਤੇ ਕੈਰੇਬੀਆਈ ਦੇਸ਼ਾਂ ਵਿਚ ਆਪਣੀਆਂ ਬਸਤੀਆਂ ਵਿਚ ਭੇਜਿਆ ਸੀ।

ਜੈਸ਼ੰਕਰ ਨੇ ਸ਼ਨੀਵਾਰ ਨੂੰ ਇਤਿਹਾਸਕ ਨੇਲਸਨ ਟਾਪੂ ’ਤੇ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ 180 ਸਾਲ ਪਹਿਲਾਂ ਤ੍ਰਿਨੀਦਾਦ ਅਤੇ ਟੋਬੈਗੋ ਪਹੁੰਚੇ ਪਹਿਲੇ ਭਾਰਤੀ ਬੰਧੂਆ ਮਜ਼ਦੂਰਾਂ ਨੂੰ ਯਾਦ ਕੀਤਾ ਅਤੇ ਔਖੇ ਹਾਲਾਤ ਵਿਚ ਨਵਾਂ ਜੀਵਨ ਵਸਾਉਣ ਵਿਚ ਉਨ੍ਹਾਂ ਦੀ ‘ਹਿੰਮਤ, ਦ੍ਰਿੜ ਇਰਾਦੇ’ ਨੂੰ ਨਮਨ ਵੀ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਪ੍ਰਵਾਸੀ ਆਪਣੇ ਨਾਲ ਆਪਣੀਆਂ ਪਰੰਪਰਾਵਾਂ, ਆਸਥਾ ਅਤੇ ਜੀਵਨ ਸ਼ੈਲੀ ਵੀ ਲੈ ਕੇ ਆਏ ਸਨ ਅਤੇ ਇਸ ਇਤਿਹਾਸ ਨੂੰ ਵਿਰਾਸਤੀ ਸਥਾਨ ਵਜੋਂ ਸੰਭਾਲਿਆ ਜਾਣਾ ਉਚਿਤ ਹੈ।

ਇਹ ਵੀ ਪੜ੍ਹੋ- ''ਮੈਂ ਮਰਿਆ ਤਾਂ ਤੁਹਾਡਾ ਦੇਸ਼ ਵੀ ਖ਼ਤਮ..!'', ਕਿਮ ਜੋਂਗ ਨੇ ਪਰਮਾਣੂ ਹਮਲੇ ਨੂੰ ਲੈ ਕੇ ਕੀਤਾ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News