ਜੈਸ਼-ਉਲ ਹਿੰਦ ਨੇ ਲਈ ਮੁਕੇਸ਼ ਅੰਬਾਨੀ ਦੇ ਘਰ ਬਾਹਰ ਵਿਸਫੋਟਕ ਰੱਖਣ ਦੀ ਜ਼ਿੰਮੇਵਾਰੀ

Sunday, Feb 28, 2021 - 05:02 PM (IST)

ਜੈਸ਼-ਉਲ ਹਿੰਦ ਨੇ ਲਈ ਮੁਕੇਸ਼ ਅੰਬਾਨੀ ਦੇ ਘਰ ਬਾਹਰ ਵਿਸਫੋਟਕ ਰੱਖਣ ਦੀ ਜ਼ਿੰਮੇਵਾਰੀ

ਮੁੰਬਈ : ਜੈਸ਼-ਉਲ-ਹਿੰਦ ਨਾਮ ਦੀ ਅੱਤਵਾਦੀ ਸੰਗਠਨ ਨੇ ਦੱਖਣੀ ਮੁੰਬਈ ਵਿਚ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਦੇ ਕੋਲ ਇਕ ਸ਼ੱਕੀ ਵਾਹਨ ਵਿਚ ਵਿਸਫੋਟਕ ਰੱਖਣ ਦੀ ਜ਼ਿੰਮੇਵਾਰੀ ਲਈ ਹੈ। ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਜੈਸ਼-ਉਲ-ਹਿੰਦ ਨੇ ਟੈਲੀਗ੍ਰਾਮ ਐਪ ਰਾਹੀਂ ਲਿਖਿਆ ਕਿ ਇਹ ਇਕ ਟ੍ਰੇਲਰ ਹੈ ਅਤੇ ਫ਼ਿਲਮ ਅਜੇ ਬਾਕੀ ਹੈ। ਇਸੇ ਸੰਗਠਨ ਨੇ ਦਿੱਲੀ ਵਿੱਚ ਇਜ਼ਰਾਈਲੀ ਦੂਤਾਵਾਸ ਦੇ ਨੇੜੇ ਹੋਏ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਸ਼ੱਕੀ ਕਾਰ ’ਚ ਮਿਲੀ ਧਮਾਕਾਖੇਜ਼ ਸਮੱਗਰੀ

ਅੱਤਵਾਦੀ ਸੰਗਠਨ ਨੇ ਲਿਖਿਆ- ਇਹ ਇਕ ਟ੍ਰੇਲਰ ਹੈ, ਫ਼ਿਲਮ ਜਾਰੀ ਕਰਨੀ ਅਜੇ ਬਾਕੀ ਹੈ

ਸੰਗਠਨ ਨੇ ਜਾਂਚ ਏਜੰਸੀ ਨੂੰ ਚੁਣੌਤੀ ਦਿੱਤੀ ਕਿ ਜੇ ਤੁਸੀਂ ਰੋਕ ਸਕਦੇ ਹੋ ਤਾਂ ਰੋਕ ਲਓ ਜਦੋਂ ਦਿੱਲੀ ਵਿਚ ਤੁਹਾਡੀ ਨੱਕ ਹੇਠਾਂ ਤੁਹਾਨੂੰ ਹਿੱਟ ਕੀਤਾ ਸੀ , ਤੁਸੀਂ ਮੋਸਾਦ ਨਾਲ ਹੱਥ ਮਿਲਾਇਆ ਪਰ ਕੁਝ ਨਹੀਂ ਹੋਇਆ। ਅਸਲ ਵਿਚ ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਨੇ ਹੁਣ ਤੱਕ ਇਸ ਕੇਸ ਵਿਚ 25 ਲੋਕਾਂ ਦੇ ਬਿਆਨ ਦਰਜ ਕੀਤੇ ਹਨ। ਪੁਲਸ ਟੀਮ ਇਨੋਵਾ ਕਾਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੋਂ ਇਕ ਵਿਅਕਤੀ ਨੂੰ ਜਾਂਦੇ ਹੋਏ ਵੇਖਿਆ ਗਿਆ ਸੀ। 

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੇ ਨਿਵਾਸ ਕੋਲੋਂ ਧਮਾਕਾਖੇਜ਼ ਸਮੱਗਰੀ ਸਮੇਤ ਮਿਲੀ ਧਮਕੀ ਭਰੀ ਚਿੱਠੀ

ਸੀਸੀਟੀਵੀ ਫੁਟੇਜ ਦੀ ਜਾਂਚ 

ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਕਰਤਾਵਾਂ ਨੇ ਸੈਂਕੜੇ ਸੀ.ਸੀ.ਟੀ.ਵੀ. ਫੁਟੇਜਾਂ ਦੀ ਜਾਂਚ ਕੀਤੀ ਹੈ ਜਿੱਥੋਂ ਦੋਵੇਂ ਕਾਰਾਂ ਲੰਘੀਆਂ ਸਨ, ਪਰ ਅਜੇ ਤਕ ਕੋਈ ਸੁਰਾਗ ਨਹੀਂ ਮਿਲਿਆ ਹੈ। ਜ਼ਿਕਰਯੋਗ ਕਿ ਵੀਰਵਾਰ ਦੀ ਸ਼ਾਮ ਨੂੰ ਮੁੰਬਈ ਵਿਚ ਸਨਅਤਕਾਰ ਮੁਕੇਸ਼ ਅੰਬਾਨੀ ਦੇ ਘਰ ਤੋਂ ਕੁਝ ਦਿਨ ਦੂਰ ਇਕ ਸਕਾਰਪੀਓ ਕਾਰ ਵਿਚ ਵਿਸਫੋਟਕ ਸਮੱਗਰੀ(ਜੈਲੇਟਿਨ ਦੀਆਂ 20 ਛੜਾਂ) ਮਿਲੀਆਂ ਸਨ। ਐਸ.ਯੂ.ਵੀ. ਦੇ ਅੰਦਰ ਇਕ ਪੱਤਰ ਵੀ ਮਿਲਿਆ, ਜਿਸ ਵਿਚ ਕਥਿਤ ਤੌਰ 'ਤੇ ਅੰਬਾਨੀ ਅਤੇ ਉਸ ਦੇ ਪਰਿਵਾਰ ਨੂੰ ਧਮਕਾਇਆ ਗਿਆ ਸੀ।

ਇਹ ਵੀ ਪੜ੍ਹੋ : ਘਰੇਲੂ ਹਵਾਈ ਯਾਤਰਾ ਹੋਵੇਗੀ ਸਸਤੀ, ਟਿਕਟ ਬੁੱਕ ਕਰਨ ਵੇਲੇ ਕਰਨੀ ਹੋਵੇਗੀ ਇਸ ਵਿਕਲਪ ਦੀ ਚੋਣ

ਕਾਰ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ

ਪੁਲਸ ਨੇ ਦੱਸਿਆ ਕਿ ਸਕਾਰਪੀਓ ਇੱਕ ਹਫ਼ਤਾ ਪਹਿਲਾਂ ਚੋਰੀ ਹੋ ਗਈ ਸੀ। ਸੀ.ਸੀ.ਟੀ.ਵੀ. ਫੁਟੇਜ ਤੋਂ ਪਤਾ ਚੱਲਦਾ ਹੈ ਕਿ ਇਨੋਵਾ ਦੇ ਨਾਲ ਸਕਾਰਪੀਓ ਵੀਰਵਾਰ ਦੀ ਸਵੇਰ ਮੌਕੇ ‘ਤੇ ਪਹੁੰਚੀ ਸੀ ਅਤੇ ਸਕਾਰਪੀਓ ਦਾ ਡਰਾਈਵਰ ਦੂਜੇ ਵਾਹਨ 'ਤੇ ਸਵਾਰ ਹੋ ਗਿਆ ਸੀ। ਇਸ ਤੋਂ ਬਾਅਦ ਸੀ.ਸੀ.ਟੀ.ਵੀ. ਫੁਟੇਜ ਵਿਚ ਇਨੋਵਾ ਕਾਰ ਨੂੰ ਮੁੰਬਈ ਤੋਂ ਬਾਹਰ ਆਉਂਦੇ ਅਤੇ ਠਾਣੇ ਵਿਚ ਦਾਖਲ ਹੁੰਦੇ ਦੇਖਿਆ ਗਿਆ। ਪੁਲਸ ਅਧਿਕਾਰੀ ਨੇ ਕਿਹਾ ਕਿ ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਜਿਲੇਟਿਨ ਦੀਆਂ ਛੜਾਂ ਕਿੱਥੋਂ ਖਰੀਦੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤੀ ਗਈ ਸਕਾਰਪੀਓ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਦੇਸ਼ ਦੇ ਇਨ੍ਹਾਂ ਸ਼ਹਿਰਾਂ ਲਈ ਜਲਦ ਸ਼ੁਰੂ ਹੋਵੇਗੀ ਹਵਾਈ ਸੇਵਾ, ਨਵੀਂ ਏਅਰਲਾਇੰਸ ਕੰਪਨੀ ਨੂੰ ਮਿਲੀ ਮਨਜ਼ੂਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News