ਜੈਸਲਮੇਰ ''ਚ ਹਾਦਸੇ ਦਾ ਸ਼ਿਕਾਰ ਹੋਇਆ ਫੌਜ ਦਾ ਟਰੱਕ, ਵਾਲ-ਵਾਲ ਬਚੇ ਜਵਾਨ
Sunday, Dec 15, 2019 - 11:52 AM (IST)

ਜੈਸਲਮੇਰ—ਰਾਜਸਥਾਨ ਦੇ ਜੈਸਲਮੇਰ ਜ਼ਿਲੇ 'ਚ ਅੱਜ ਭਾਵ ਐਤਵਾਰ ਸਵੇਰਸਾਰ ਫੌਜ ਦਾ ਟਰੱਕ ਅਤੇ ਟਰਬੋ ਕਾਰ 'ਚ ਭਿਆਨਕ ਟੱਕਰ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 7-8 ਜਵਾਨ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਜੈਸਲਮੇਰ ਜ਼ਿਲੇ ਦੇ ਸੋਨੂੰ ਪਿੰਡ 'ਚ ਸੰਘਣੀ ਧੁੰਦ ਕਾਰਨ ਵਾਪਰਿਆ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਾਰੇ ਜਵਾਨਾਂ ਕਾਫੀ ਗੰਭੀਰ ਰੂਪ 'ਚ ਜ਼ਖਮੀ ਹੋਏ।