ਫਾਈਟਰ ਏਅਰਕ੍ਰਾਫਟ ਤੋਂ ਡਿੱਗੀ ਬੰਬ ਵਰਗੀ ਚੀਜ਼, 8 ਫੁੱਟ ਡੂੰਘਾ ਟੋਇਆ ਪਿਆ

Wednesday, Aug 21, 2024 - 11:29 PM (IST)

ਜੈਸਲਮੇਰ, (ਬਿਊਰੋ)- ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਜੈਸਲਮੇਰ ਜ਼ਿਲੇ ਦੇ ਰਾਮਦੇਵਰਾ ਕਸਬੇ ਦੇ ਰਾਠੌੜਾ ਪਿੰਡ ਨੇੜੇ ਹਵਾਈ ਫੌਜ ਦੇ ਫਾਈਟਰ ਏਅਰਕ੍ਰਾਫਟ ਤੋਂ ਬੰਬ ਵਰਗੀ ਚੀਜ਼ ਡਿੱਗਣ ਨਾਲ ਤੇਜ਼ ਧਮਾਕਾ ਹੋਇਆ ਅਤੇ ਇਸ ਨਾਲ 8 ਫੁੱਟ ਡੂੰਘਾ ਟੋਇਆ ਪੈ ਗਿਆ। ਘਟਨਾ ਆਬਾਦੀ ਤੋਂ ਦੂਰ ਇਕ ਸੁੰਨਸਾਨ ਇਲਾਕੇ ’ਚ ਵਾਪਰੀ। ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਇਸ ਘਟਨਾ ਤੋਂ ਬਾਅਦ ਪੁਲਸ ਅਲਰਟ ਮੋਡ ਵਿਚ ਆ ਗਈ ਹੈ। ਪੋਖਰਨ ਦੇ ਏ. ਐੱਸ. ਪੀ. ਗੋਪਾਲ ਸਿੰਘ ਭਾਟੀ ਨੇ ਦੱਸਿਆ ਕਿ ਇਹ ਘਟਨਾ ਪੋਖਰਨ ਸਥਿਤ ਆਰਮੀ ਰੇਂਜ ਤੋਂ 15 ਕਿਲੋਮੀਟਰ ਦੀ ਦੂਰੀ ’ਤੇ ਵਾਪਰੀ। ਇਸ ਘਟਨਾ ਦੀ ਜਾਂਚ ਲਈ ਭਾਰਤੀ ਹਵਾਈ ਫੌਜ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਏਅਰ ਸਟੋਰ ਫਾਈਟਰ ਜੈੱਟ ਰਾਹੀਂ ਬਾਹਰੀ ਉਪਕਰਣਾਂ ਜਾਂ ਜੰਗ ਨਾਲ ਸਬੰਧਤ ਸਮੱਗਰੀ ਨੂੰ ਜੰਗ ਦੌਰਾਨ ਸੁੱਟਿਆ ਜਾਂਦਾ ਹੈ।


Rakesh

Content Editor

Related News