ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ NSA ਅਜੀਤ ਡੋਭਾਲ ਦੇ ਪੁੱਤ ਵਿਵੇਕ ਤੋਂ ਮੰਗੀ ਮੁਆਫ਼ੀ, ਜਾਣੋ ਕਿਉਂ?

Saturday, Dec 19, 2020 - 02:51 PM (IST)

ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਭਾਲ ਦੇ ਪੁੱਤ ਵਿਵੇਕ ਡੋਭਾਲ ਤੋਂ ਸ਼ਨੀਵਾਰ ਨੂੰ ਮੁਆਫ਼ੀ ਮੰਗ ਲਈ, ਜਿਸ ਨੂੰ ਡੋਭਾਲ ਨੇ ਸਵੀਕਾਰ ਵੀ ਕਰ ਲਿਆ। ਮਾਮਲਾ ਸਾਲ 2019 ਦੇ ਮਾਣਹਾਨੀ ਕੇਸ ਦਾ ਹੈ। ਵਿਵੇਕ ਨੇ ਇਸ ਮੁਕੱਦਮੇ ਦੇ ਦੋਸ਼ੀਆਂ ਦੀ ਲਿਸਟ 'ਚੋਂ ਜੈਰਾਮ ਰਮੇਸ਼ ਦਾ ਨਾਂ ਵਾਪਸ ਲੈ ਲਿਆ ਹੈ। ਉਨ੍ਹਾਂ ਨੇ ਪਿਛਲੇ ਸਾਲ ਜੈਰਾਮ ਰਮੇਸ਼ ਦੇ ਨਾਲ-ਨਾਲ ਇਕ ਮੈਗਜ਼ੀਨ ਵਿਰੁੱਧ ਵੀ ਮਾਣਹਾਨੀ ਦਾ ਮੁਕੱਦਮਾ ਕੀਤਾ ਸੀ, ਜਿਸ 'ਚ ਪ੍ਰਕਾਸ਼ਿਤ ਇਕ ਲੇਖ 'ਚ ਵਿਵੇਕ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਸਨ।

ਇਹ ਵੀ ਪੜ੍ਹੋ : PM ਮੋਦੀ ਦਾ ਕਿਸਾਨਾਂ ਨੂੰ ਸੰਦੇਸ਼- ਹਰ ਮੁੱਦੇ 'ਤੇ ਸਿਰ ਝੁਕਾ ਕੇ ਗੱਲ ਕਰਨ ਨੂੰ ਤਿਆਰ ਹੈ ਸਰਕਾਰ

ਮੁਆਫ਼ੀ ਸਵੀਕਾਰ ਕਰ ਲਈ ਗਈ ਹੈ- ਵਿਵੇਕ ਡੋਭਾਲ
ਵਿਵੇਕ ਡੋਭਾਲ ਨੇ ਹੀ ਸ਼ਨੀਵਾਰ ਨੂੰ ਜੈਰਾਮ ਵਲੋਂ ਮੰਗੀ ਗਈ ਮੁਆਫ਼ੀ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਮੁਆਫ਼ੀ ਸਵੀਕਾਰ ਕਰ ਲਈ ਗਈ ਹੈ। ਕਾਂਗਰਸ ਨੇਤਾ ਨੇ ਆਪਣੇ ਮੁਆਫ਼ੀਨਾਮੇ 'ਚ ਕਿਹਾ ਹੈ ਕਿ ਉਨ੍ਹਾਂ ਨੇ ਡੋਭਾਲ ਵਿਰੁੱਧ ਇਕ ਬਿਆਨ ਦਿੱਤਾ ਸੀ ਅਤੇ ਜੋਸ਼-ਜੋਸ਼ 'ਚ ਉਨ੍ਹਾਂਵਿਰੁੱਧ ਕਈ ਦੋਸ਼ ਲਗਾ ਦਿੱਤੇ ਸਨ। ਅਜਿਹਾ ਚੋਣਾਵੀ ਮਾਹੌਲ 'ਚ ਹੋਇਆ ਸੀ। ਜੈਰਾਮ ਨੇ ਕਿਹਾ,''ਮੈਨੂੰ ਇਹ ਗੱਲ ਮੰਨਣੀ ਹੋਵੇਗੀ।''

ਇਹ ਸੀ ਮਾਮਲਾ
ਵਿਵੇਕ ਨੇ ਅਪਮਾਨਜਨਕ ਲੇਖ ਪ੍ਰਕਾਸ਼ਿਤ ਕਰਨ ਲਈ ਜਨਵਰੀ 2019 'ਚ ਦਿੱਲੀ ਦੀ ਇਕ ਅਦਾਲਤ 'ਚ ਮੈਗਜ਼ੀਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ। ਕਿਉਂਕਿ ਜੈਰਾਮ ਨੇ ਵੀ ਮੈਗਜ਼ੀਨ 'ਚ ਪ੍ਰਕਾਸ਼ਿਤ ਲੇਖ ਰਾਹੀਂ ਕਹੀਆਂ ਗਈਆਂ ਅਪਮਾਨਜਨਕ ਗੱਲਾਂ ਇਕ ਪ੍ਰੈੱਸ ਕਾਨਫਰੰਸ 'ਚ ਦੋਹਰਾਈਆਂ ਸਨ, ਇਸ ਲਈ ਉਨ੍ਹਾਂ ਵਿਰੁੱਧਵੀ ਇਕ ਅਪਰਾਧਕ ਮਾਮਲਾ ਦਾਇਰ ਕੀਤਾ ਗਿਆ ਸੀ। ਡੋਭਾਲ ਨੇ ਦੋਸ਼ ਲਗਾਇਆ ਕਿ ਮੈਗਜ਼ੀਨ ਜਾਣ ਬੁੱਝ ਕੇ ਉਨ੍ਹਾਂ ਦੀ ਅਕਸ ਖ਼ਰਾਬ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਬਦਨਾਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਮੈਗਜ਼ੀਨ ਇਹ ਸਭ ਉਨ੍ਹਾਂ ਦੇ ਪਿਤਾ ਅਜੀਤ ਡੋਭਾਲ ਤੋਂ ਬਦਲਾ ਲੈਣ ਦੇ ਚੱਕਰ 'ਚ ਕਰ ਰਹੀ ਹੈ।

ਇਹ ਵੀ ਪੜ੍ਹੋ : ਰਾਤੋ-ਰਾਤ ਨਹੀਂ ਆਏ ਹਨ ਖੇਤੀ ਕਾਨੂੰਨ, 20-25 ਸਾਲਾਂ ਤੋਂ ਹੋ ਰਹੀ ਹੈ ਚਰਚਾ : PM ਮੋਦੀ
 


DIsha

Content Editor

Related News