ਰਾਜੇਸ਼ ਐਕਸਪੋਰਟਸ ''ਚ LIC ਦੀ ਹਿੱਸੇਦਾਰੀ ਦਾ ਹੋਣਾ ਚਿੰਤਾਜਨਕ : ਜੈਰਾਮ ਰਮੇਸ਼
Thursday, Jun 04, 2026 - 03:57 PM (IST)
ਨਵੀਂ ਦਿੱਲੀ- ਕਾਂਗਰਸ ਨੇ ਰਾਜੇਸ਼ ਐਕਸਪੋਰਟਸ ਲਿਮਟਿਡ ਨਾਮੀ ਕੰਪਨੀ ਨਾਲ ਜੁੜੀਆਂ ਬੇਨਿਯਮੀਆਂ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਇਸ ਕੰਪਨੀ 'ਚ ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਦੀ ਹਿੱਸੇਦਾਰੀ ਦਾ ਹੋਣਾ ਚਿੰਤਾਜਨਕ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸਵਾਲ ਵੀ ਕੀਤਾ ਕਿ ਕੀ ਐੱਲਆਈਸੀ ਵਲੋਂ ਇੰਨੀ ਵੱਡੀ ਹਿੱਸੇਦਾਰੀ ਦੀ ਪ੍ਰਾਪਤੀ ਸਰਕਾਰੀ ਮਸ਼ੀਨਰੀ ਦੇ ਨਿਰਦੇਸ਼ਾਂ ਦੇ ਅਧੀਨ ਕੀਤੀ ਗਈ ਸੀ? ਭਾਰਤੀ ਪ੍ਰਤੀਭੂਤੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਬੁੱਧਵਾਰ ਨੂੰ ਰਾਜੇਸ਼ ਐਕਸਪੋਰਟਸ ਲਿਮਟਿਡ ਦੇ ਪ੍ਰਮੋਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਰਾਜੇਸ਼ ਮੇਹਤਾ 'ਤੇ ਕੰਪਨੀ ਦੀਆਂ ਪ੍ਰਤੀਭੂਤੀਆਂ 'ਚ ਲੈਣ-ਦੇਣ ਕਰਨ ਦੀ ਰੋਕ ਲਗਾ ਦਿੱਤੀ। ਉਨ੍ਹਾਂ 'ਤੇ ਵਿੱਤੀ ਵੇਰਵੇ 'ਚ ਵੱਡੇ ਪੈਮਾਨੇ 'ਤੇ ਗੁੰਮਰਾਹਕੁੰਨ ਜਾਣਕਾਰੀ ਦੇਣ ਅਤੇ ਪੈਸਿਆਂ ਦੇ ਗਬਨ ਦਾ ਦੋਸ਼ ਲਗਾਇਆ ਗਿਆ ਹੈ।

ਰਮੇਸ਼ ਨੇ 'ਐਕਸ' 'ਤੇ ਪੋਸਟ ਕੀਤਾ,''ਸੇਬੀ ਨੇ 3 ਜੂਨ 2026 ਨੂੰ ਜਾਰੀ ਆਪਣੀ ਅੰਤਰਿਮ ਰਿਪੋਰਟ 'ਚ ਰਾਜੇਸ਼ ਐਕਸਪੋਰਟਸ ਨਾਮੀ ਇਕ ਮਸ਼ਹੂਰ ਕੰਪਨੀ ਨਾਲ ਜੁੜੇ ਇਕ ਵੱਡੇ ਘਪਲੇ ਦਾ ਦੋਸ਼ ਲਗਾਇਆ ਹੈ। ਸੇਬੀ ਦਾ ਕਹਿਣਾ ਹੈ ਕਿ 2020-21 ਤੋਂ 2024-25 ਦੀ 5 ਸਾਲਾ ਮਿਆਦ 'ਚ ਮਾਲੀਏ 'ਚ ਭਾਰੀ ਹੇਰਾਫੇਰੀ ਕੀਤੀ ਗਈ ਹੋ, ਜੋ 15 ਲੱਖ ਕਰੋੜ ਰੁਪਏ ਤੱਕ ਹੋ ਸਕਦੀ ਹੈ। ਇਹ ਇਕ ਅਵਿਸ਼ਵਾਸਯੋਗ ਅੰਕੜਾ ਹੈ। ਜਾਂਚ ਜਾਰੀ ਹੈ ਅਤੇ ਅੰਤਿਮ ਰਿਪੋਰਟ ਦਾ ਇੰਤਜ਼ਾਰ ਹੈ।'' ਉਨ੍ਹਾਂ ਕਿਹਾ ਕਿ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਐੱਲਆਈਸੀ ਕੋਲ ਰਾਜੇਸ਼ ਐਕਸਪੋਰਟਸ ਦਾ ਲਗਭਗ 10.8 ਫੀਸਦੀ ਹਿੱਸਾ ਹੈ ਅਤੇ ਬੈਂਕਾਂ ਦਾ ਵੀ ਰਾਜਨੀਤਕ ਰੂਪ ਨਾਲ ਪ੍ਰਭਾਵਸ਼ਾਲੀ ਕੰਪਨੀ 'ਚ ਕਾਫੀ ਨਿਵੇਸ਼ ਹੈ। ਰਮੇਸ਼ ਨੇ ਸਵਾਲ ਕੀਤਾ,''ਐੱਲਆਈਸੀ ਇੰਨੀ ਵੱਡੀ ਧੋਖਾਧੜੀ ਨੂੰ ਕਿਵੇਂ ਨਜ਼ਰਅੰਦਾਜ ਕਰ ਸਕਦੀ ਹੈ, ਜਦੋਂ ਕਿ ਕੰਪਨੀ 'ਚ ਉਸ ਦੀ ਇੰਨੀ ਵੱਡੀ ਹਿੱਸੇਦਾਰੀ ਹੈ? ਇਸ ਤੋਂ ਇਹ ਸਵਾਲ ਉੱਠਦਾ ਹੈ ਕਿ ਕੀ ਐੱਲਆਈਸੀ ਵਲੋਂ ਇੰਨੀ ਵੱਡੀ ਹਿੱਸੇਦਾਰੀ ਦਾ ਐਕਵਾਇਰ ਸਰਕਾਰੀ ਤੰਤਰ ਦੇ ਨਿਰਦੇਸ਼ਾਂ ਦੇ ਅਧੀਨ ਕੀਤਾ ਗਿਆ ਸੀ?''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
