ਕੀ UGC-NET ਮਾਮਲੇ ''ਚ ਆਪਣੀ ਜ਼ਿੰਮੇਵਾਰੀ ''ਤੇ ਕੁਝ ਬੋਲਣਗੇ PM : ਜੈਰਾਮ ਰਮੇਸ਼
Monday, Aug 17, 2026 - 01:05 PM (IST)
ਨਵੀਂ ਦਿੱਲੀ (ਏਜੰਸੀ)- ਕਾਂਗਰਸ ਨੇ UGC-NET ਦੇ ਕੁਝ ਪ੍ਰਸ਼ਨ ਪੱਤਰਾਂ 'ਚ ਗਲਤੀਆਂ ਅਤੇ ਮੁੜ ਪ੍ਰੀਖਿਆ ਦੇ ਐਲਾਨ ਨੂੰ ਲੈ ਕੇ ਸੋਮਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਸਵਾਲ ਕੀਤਾ ਕਿ "ਲਾਲ ਕਿਲ੍ਹੇ ਤੋਂ ਦੇਸ਼ ਦੇ ਨੌਜਵਾਨਾਂ ਨੂੰ ਕੋਸਣ ਵਾਲੇ" ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਜ਼ਿੰਮੇਵਾਰੀ 'ਤੇ ਕੁਝ ਬੋਲਣਗੇ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਕਿਹਾ ਕਿ ਆਖ਼ਰ ਐੱਨਟੀਏ ਦੀ ਗਲਤੀ ਦੀ ਸਜ਼ਾ ਦੇਸ਼ ਦੇ ਵਿਦਿਆਰਥੀ ਕਿਉਂ ਭੁਗਤਣ।
ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਜੂਨ 'ਚ ਆਯੋਜਿਤ ਤਿੰਨ ਵਿਸ਼ਿਆਂ ਅੰਗਰੇਜ਼ੀ, ਵਣਜ ਅਤੇ ਸਮਾਜ ਸ਼ਾਸਤਰ ਲਈ UGC-NET 2026 ਦੀ ਪ੍ਰੀਖਿਆ ਮੁੜ ਕਰਵਾਏਗੀ। NTA ਨੇ ਇਹ ਫੈਸਲਾ ਪ੍ਰਸ਼ਨ ਪੱਤਰਾਂ 'ਚ ਗਲਤੀਆਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਲਿਆ। ਰਮੇਸ਼ ਨੇ 'X' 'ਤੇ ਇਕ ਪੋਸਟ 'ਚ ਕਿਹਾ ਕਿ ਨੈਸ਼ਨਲ ਟੈਸਟਿੰਗ ਏਜੰਸੀ ਨੇ ਪ੍ਰੀਖਿਆ ਤੋਂ ਲਗਭਗ 2 ਮਹੀਨੇ ਬਾਅਦ "ਸਵੀਕਾਰ" ਕੀਤਾ ਕਿ ਅੰਗਰੇਜ਼ੀ, ਵਣਜ ਅਤੇ ਸਮਾਜ ਸ਼ਾਸਤਰ ਦੇ ਪ੍ਰਸ਼ਨ ਪੱਤਰਾਂ 'ਚ ਤੱਥਾਂ, ਟਾਈਪੋਗ੍ਰਾਫਿਕਲ ਅਤੇ ਅਨੁਵਾਦ ਦੀਆਂ ਗਲਤੀਆਂ ਸਨ।

ਉਨ੍ਹਾਂ ਕਿਹਾ,"ਪ੍ਰਮੁੱਖ ਵਿਦਵਾਨਾਂ ਦੇ ਨਾਂ ਗਲਤ ਲਿਖੇ ਗਏ, ਕਿਤਾਬਾਂ ਦੇ ਸਿਰਲੇਖ ਵਿਗਾੜ ਦਿੱਤੇ ਗਏ, ਪ੍ਰਸ਼ਨਾਂ 'ਚ ਭਾਸ਼ਾ 'ਚ ਗਲਤੀਆਂ, ਵਿਆਕਰਨਿਕ ਅਤੇ ਲਿੰਗ-ਵਿਸ਼ੇਸ਼ ਗਲਤੀਆਂ, ਵਿਰਾਮ ਚਿੰਨ੍ਹ ਗਲਤੀਆਂ ਅਤੇ ਸਥਾਪਿਤ ਸੰਕਲਪਾਂ ਲਈ ਗੈਰ-ਮਿਆਰੀ ਸ਼ਬਦਾਂ ਦੀ ਵਰਤੋਂ ਸ਼ਾਮਲ ਸੀ। ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਨੈਸ਼ਨਲ ਟੈਸਟਿੰਗ ਏਜੰਸੀ ਕਮੇਟੀ ਨੇ "ਵੱਡੀ ਗਿਣਤੀ 'ਚ ਅਜਿਹੇ ਪ੍ਰਸ਼ਨ ਵੀ ਦੋਹਰਾਏ, ਜੋ ਪਹਿਲਾਂ ਹੀ ਪ੍ਰੀਖਿਆ 'ਚ ਪੁੱਛੇ ਜਾ ਚੁੱਕੇ ਸਨ।''
ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਹੁਣ 9 ਅਤੇ 10 ਸਤੰਬਰ ਨੂੰ ਦੁਬਾਰਾ ਹੋਣਗੀਆਂ ਅਤੇ ਪੁੱਛਿਆ, "ਸਾਡਾ ਸਵਾਲ ਹੈ ਕਿ NTA ਦੀ ਗਲਤੀ ਦੀ ਸਜ਼ਾ ਦੇਸ਼ ਦੇ ਵਿਦਿਆਰਥੀ ਕਿਉਂ ਭੁਗਤਣ?" ਰਮੇਸ਼ ਨੇ ਪੁੱਛਿਆ, "ਕੀ ਅਜਿਹੀਆਂ ਗੰਭੀਰ ਗਲਤੀਆਂ ਦਾ ਪਤਾ ਲਗਾਉਣ 'ਚ ਲਗਭਗ ਦੋ ਮਹੀਨੇ ਲੱਗਦੇ ਹਨ?" ਉਨ੍ਹਾਂ ਅੱਗੇ ਕਿਹਾ,"ਇਸ ਦੇਰੀ ਕਾਰਨ ਜੋ ਵਿਦਿਆਰਥੀ ਵੱਖ-ਵੱਖ ਯੂਨੀਵਰਸਿਟੀਆਂ 'ਚ ਇਸ ਸਾਲ ਦੇ ਅਕਾਦਮਿਕ ਸੈਸ਼ਨ 'ਚ ਪ੍ਰਵੇਸ਼ ਤੋਂ ਵਾਂਝੇ ਹੋ ਜਾਣਗੇ, ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਿਵੇਂ ਹੋਵੇਗੀ ਅਤੇ ਕੌਣ ਕਰੇਗਾ?"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
