ਜੈਪੁਰ ਦੀ ਕੰਪਨੀ ਨੇ ਬਣਾਇਆ ਵੀਡੀਓ ਕਾਲ ਐਪ, ਇਕੱਠੇ 2,000 ਲੋਕ ਹੋ ਸਕਦੇ ਹਨ ਸ਼ਾਮਲ
Tuesday, Jul 07, 2020 - 01:44 AM (IST)
ਨਵੀਂ ਦਿੱਲੀ : ਜੈਪੁਰ ਦੀ ਸੂਚਨਾ ਤਕਨੀਕੀ ਕੰਪਨੀ ਡਾਟਾ ਇੰਜੀਨਿਅਸ ਗਲੋਬਲ ਨੇ ਵੀਡੀਓ ਕਾਨਫਰੰਸਿੰਗ ਐਪ ‘ਵੀਡੀਓਮੀਟ‘ ਤਿਆਰ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੇ ਜ਼ਰੀਏ ਇਕੱਠੇ 2,000 ਲੋਕ ਆਨਲਾਈਨ ਜੁੜ ਸਕਦੇ ਹਨ।
ਕੰਪਨੀ ਦੇ ਸੰਸਥਾਪਕ ਅਤੇ ਸੀ.ਈ.ਓ. ਅਜੈ ਦੱਤਾ ਨੇ ਮੀਡੀਆ ਨੂੰ ਕਿਹਾ ਕਿ ਇਸ ਐਪ ਦੇ ਜ਼ਰੀਏ ਇੱਕ ਸੈਸ਼ਨ 'ਚ ਲੋਕਾਂ ਦੇ ਆਨਲਾਈਨ ਹਿੱਸਾ ਲੈਣ ਨੂੰ ਲੈ ਕੇ ਕੋਈ ਹੱਦ ਨਹੀਂ ਹੈ ਕਿਉਂਕਿ ਇਹ ਯੂਜ਼ਰਸ ਕੋਲ ‘ਬੈਂਡਵਿਡਥ‘ ਅਤੇ ‘ਹੋਸਟਿੰਗ‘ ਦੀ ਉਪਲੱਬਧ ਸਹੂਲਤ 'ਤੇ ਨਿਰਭਰ ਕਰੇਗਾ।
ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੈ-ਨਿਰਭਰ ਭਾਰਤ ਦਾ ਐਲਾਨ ਕੀਤਾ ਅਤੇ ਅਸੀਂ ਇਹ ਐਪ ਬਣਾਇਆ। ਇਸ ਐਪ ਦੇ ਜ਼ਰੀਏ ਰਾਜਨੀਤਕ ਰੈਲੀ ਵੀ ਕੀਤੀ ਜਾ ਸਕਦੀ ਹੈ। ਹਾਲਾਂਕਿ ਵੱਡੀ ਸਮਰੱਥਾ 'ਚ ਲੋਕਾਂ ਦੀ ਭਾਗੀਦਾਰੀ ਨੂੰ ਲੈ ਕੇ ਉੱਚ ਸਮਰੱਥਾ ਦੇ ਸਰਵਰ ਜਿਵੇਂ ਆਈ.ਟੀ. ਸੰਸਾਧਨ ਦੀ ਜ਼ਰੂਰਤ ਹੋਵੇਗੀ।