''ਜੇਲ੍ਹ ’ਚ ਬੱਚੇ ਨੂੰ ਜਨਮ ਦੇਣ ਦਾ ਸਦਮਾ ਬਰਦਾਸ਼ਤ...'', ਗਰਭਵਤੀ ਨਿਦਾ ਨੂੰ ਜ਼ਮਾਨਤ ਦਿੰਦੇ ਅਦਾਲਤ ਦੀ ਟਿੱਪਣੀ
Friday, Jul 10, 2026 - 08:41 AM (IST)
ਨਾਸਿਕ (ਏਜੰਸੀ) - ਨਾਸਿਕ ’ਚ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਨਾਲ ਜੁੜੇ ਇਕ ਮਾਮਲੇ ’ਚ ਗਰਭਵਤੀ ਨਿਦਾ ਖਾਨ ਨੂੰ ਜ਼ਮਾਨਤ ਦਿੰਦੇ ਹੋਏ ਸਥਾਨਕ ਅਦਾਲਤ ਨੇ ਕਿਹਾ ਕਿ ਜੇਲ੍ਹ ’ਚ ਬੱਚੇ ਨੂੰ ਜਨਮ ਦੇਣ ਦੀ ਪੀੜ ਕਿਸੇ ਵੀ ਔਰਤ ਲਈ ਬਰਦਾਸ਼ਤ ਕਰਨ ਯੋਗ ਨਹੀਂ ਹੈ। ਅਦਾਲਤ ਨੇ ਇਸ ਸੰਦਰਭ ’ਚ ਭਗਵਾਨ ਕ੍ਰਿਸ਼ਨ ਦੇ ਜਨਮ ਦਾ ਵੀ ਜ਼ਿਕਰ ਕੀਤਾ। ਐਡੀਸ਼ਨਲ ਸੈਸ਼ਨ ਜੱਜ (ਨਾਸਿਕ ਰੋਡ) ਕੇ. ਜੀ. ਜੋਸ਼ੀ ਨੇ ਆਪਣੇ ਹੁਕਮ ’ਚ ਕਿਹਾ ਕਿ ਹੁਣ ਤੱਕ ਦੀ ਜਾਂਚ ਤੋਂ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਨਿਦਾ ਨੇ ਸਹਿ-ਮੁਲਜ਼ਮਾਂ ਦੀ ਮਦਦ ਨਾਲ ਕਥਿਤ ਤੌਰ ’ਤੇ ‘ਪੀੜਤਾ ਨੂੰ ਵਿਚਾਰਕ ਤੌਰ ’ਤੇ ਪ੍ਰਭਾਵਿਤ ਕਰਨ’ ਦਾ ਯਤਨ ਕੀਤਾ ਅਤੇ ਉਸ ਦੀ ‘ਸੋਚ ਤੇ ਧਰਮ ਬਦਲਣ ਦੀ ਕੋਸ਼ਿਸ਼ ਕੀਤੀ’।
ਪੜ੍ਹੋ ਇਹ ਵੀ - Heavy Rain: ਅਗਲੇ 48 ਘੰਟੇ ਅਹਿਮ! ਪਵੇਗਾ ਬਹੁਤ ਭਾਰੀ ਮੀਂਹ, 17 ਸੂਬਿਆਂ 'ਚ IMD ਦਾ ਅਲਰਟ ਜਾਰੀ
ਅਦਾਲਤ ਨੇ ਜਿਨਸੀ ਸ਼ੋਸ਼ਣ ਅਤੇ ਕਥਿਤ ਧਰਮ ਤਬਦੀਲੀ ਨਾਲ ਜੁੜੇ ਮਾਮਲੇ ਦੀ ਜਾਂਚ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁਲਜ਼ਮਾਂ ਨੇ ਪੀੜਤਾ ਨੂੰ ਇਹ ਵਿਸ਼ਵਾਸ ਦਿਵਾਉਣ ਦਾ ਵੀ ਯਤਨ ਕੀਤਾ ਕਿ ‘ਹਿੰਦੂ ਧਰਮ ’ਚ ਇਤਰਾਜ਼ਯੋਗ ਕਹਾਣੀਆਂ ਹਨ।’ ਦੱਸ ਦੇਈਏ ਕਿ ਲੱਗਭਗ 2 ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤੀ ਗਈ ਨਿਦਾ ਖਾਨ ਨੂੰ ਅਦਾਲਤ ਨੇ 6 ਜੁਲਾਈ ਨੂੰ ਜ਼ਮਾਨਤ ਦੇ ਦਿੱਤੀ ਸੀ। ਹਾਲਾਂਕਿ, ਇਸ ਸਬੰਧ ’ਚ ਵਿਸਥਾਰਤ ਹੁਕਮ ਵੀਰਵਾਰ ਨੂੰ ਮੁਹੱਈਆ ਕਰਵਾਇਆ ਗਿਆ। ਇਸ ਸਬੰਧ ਵਿਚ ਜੱਜ ਨੇ ਕਿਹਾ ਕਿ ਅਪੀਲਕਰਤਾ ਦੇ ਗਰਭਵਤੀ ਹੋਣ ਦੇ ਨਾਲ-ਨਾਲ ਮਾਮਲੇ ਦੀ ਜਾਂਚ ਪੂਰੀ ਹੋ ਚੁੱਕੀ ਹੈ ਅਤੇ ਦੋਸ਼-ਪੱਤਰ ਵੀ ਦਾਖਲ ਕੀਤਾ ਜਾ ਚੁੱਕਾ ਹੈ। ਅਜਿਹੇ ’ਚ ਉਸ ਨੂੰ ਨਿਆਂਇਕ ਹਿਰਾਸਤ ’ਚ ਬਣਾਈ ਰੱਖਣ ਦਾ ਕੋਈ ਕਾਰਨ ਨਹੀਂ ਹੈ।
ਪੜ੍ਹੋ ਇਹ ਵੀ - ਭਾਰੀ ਮੀਂਹ ਨੇ ਮਚਾ 'ਤੀ ਤਬਾਹੀ, ਹੜ੍ਹ ਕਾਰਨ ਪਤਾਲਗੰਗਾ ਨਦੀ 'ਚ ਰੁੜ੍ਹੇ 3000 ਗੈਸ ਸਿਲੰਡਰ, ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
