ਸੱਤ ਸਮੁੰਦਰਾਂ ਪਾਰ ਪਹੁੰਚ ਰਹੀ ਹੈ ਪਾਉਂਟਾ ਸਾਹਿਬ ਦੇ ਗੁੜ ਦੀ ਮਹਿਕ (ਤਸਵੀਰਾਂ)
Thursday, Nov 14, 2019 - 07:44 PM (IST)
ਪਾਉਂਟਾ ਸਾਹਿਬ—ਪਾਉਂਟਾ ਸਾਹਿਬ ਦੇ ਦੂਨ ਖੇਤਰ 'ਚ ਗੰਨੇ ਦੀ ਮਿਠਾਸ ਤੋਂ ਤਾਂ ਪੂਰਾ ਦੇਸ਼ ਜਾਣੂ ਹੈ ਪਰ ਇੱਥੇ ਗੰਨੇ ਤੋਂ ਬਣਨ ਵਾਲੇ ਗੁੜ ਦੀ ਮਹਿਕ ਵੀ ਸੱਤ ਸਮੁੰਦਰਾਂ ਤੋਂ ਪਾਰ ਤੱਕ ਜਾਂਦੀ ਹੈ। ਪਾਉਂਟਾ ਸਾਹਿਬ ਦੇ ਸ਼ਿਵਪੁਰ ਅਤੇ ਹਰਿਪੁਰ ਟੋਹਾਨਾ ਆਦਿ ਇਲਾਕਿਆਂ ਦੇ ਕਰੈਸ਼ਰਾਂ 'ਚ ਬਣਨ ਵਾਲਾ ਗੁੜ ਆਪਣੀ ਮਹਿਕ ਕਨੇਡਾ ਸਮੇਤ ਵਿਦੇਸ਼ਾਂ 'ਚ ਵੀ ਬਿਖੇਰ ਰਿਹਾ ਹੈ। ਇੱਥੋ ਹਰ ਸਾਲ ਦੇਸ਼ ਦੇ ਕਈ ਹਿੱਸਿਆ 'ਚ ਤਾਂ ਗੁੜ ਜਾਂਦਾ ਹੀ ਹੈ। ਇਸ ਦੇ ਨਾਲ ਹੀ ਕਨੇਡਾ 'ਚ ਜ਼ਿਆਦਾਤਰ ਵੱਸਦੇ ਭਾਰਤੀ ਇਸ ਗੁੜ ਦਾ ਸਵਾਦ ਚੱਖਦੇ ਹਨ। ਮਿਲੀ ਜਾਣਕਾਰੀ ਮੁਤਾਬਕ ਪਾਉਂਟਾ ਸਾਹਿਬ 'ਚ ਹਰ ਸਾਲ ਅਕਤੂਬਰ ਮਹੀਨੇ ਤੋਂ ਗੁੜ ਦੇ ਕਰੈਸ਼ਰ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਦਸੰਬਰ ਮਹੀਨੇ ਤੱਕ ਜਦੋਂ ਤੱਕ ਉਤਰਾਂਖੰਡ ਦੀ ਡੋਈਯੋਵਾਲਾ ਸਥਿਤ ਸ਼ੂਗਰ ਮਿੱਲ ਕੰਮ ਕਰਨਾ ਸ਼ੁਰੂ ਨਹੀਂ ਕਰ ਦਿੰਦੀ ਤਾਂ ਉਸ ਸਮੇਂ ਤੱਕ ਲਗਭਗ 3 ਮਹੀਨੇ ਤੋਂ ਇੱਥੇ ਕਿਸਾਨ ਆਪਣਾ ਗੰਨਾ ਇਨ੍ਹਾਂ ਕਰੈਸ਼ਰਾਂ 'ਤੇ ਪਾਉਂਦੇ ਹਨ। ਇਸ ਵਾਰ ਵੀ ਅਕਤੂਬਰ ਮਹੀਨੇ 'ਚ ਦੀਵਾਲੀ ਤੋਂ ਹੀ ਇੱਥੇ ਗੁੜ ਦੀ ਮਹਿਕ ਆਉਣੀ ਸ਼ੁਰੂ ਹੋ ਗਈ ਹੈ।
ਜਾਣਕਾਰੀ ਮੁਤਾਬਕ ਸੂਬੇ ਦੇ ਗੁਆਂਢੀ ਸੂਬੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ ਅਤੇ ਉਤਰਾਂਖੰਡ 'ਚ ਇੱਥੋ ਗੁੜ ਦੀ ਸਪਲਾਈ ਕੀਤੀ ਜਾਂਦੀ ਹੈ। ਇਸ ਦੇ ਨਾਲ ਵਿਦੇਸ਼ਾਂ ਤੋਂ ਪਾਉਂਟਾ ਸਾਹਿਬ ਦੇ ਪ੍ਰਸਿੱਧ ਗੁਰਦੁਆਰੇ ਮੱਥਾ ਟੇਕਣ ਆਉਣ ਵਾਲੇ ਸਿੱਖ ਸਰਧਾਲੂ ਇਸ ਗੁੜ ਦੀ ਮਹਿਕ ਨੂੰ ਆਪਣੇ ਨਾਲ ਕਨੇਡਾ ਆਦਿ ਸਥਾਨਾਂ 'ਤੇ ਲੈ ਜਾਂਦੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਨੇਡਾ 'ਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਪਾਉਂਟਾ ਸਾਹਿਬ 'ਚ ਕਾਫੀ ਰਿਸ਼ਤੇਦਾਰੀਆਂ ਵੀ ਹਨ। ਕਈ ਪਰਿਵਾਰ ਹਰ ਸਾਲ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਜਰੂਰ ਆਉਂਦੇ ਹਨ ਅਤੇ ਇੱਥੋ ਦੇ ਸ਼ਿਵਪੁਰ ਅਤੇ ਹਰਿਪੁਰ ਟੋਹਾਨਾ ਤੋਂ ਤਾਜ਼ਾ ਗੁੜ ਖਰੀਦ ਕੇ ਆਪਣੇ ਨਾਲ ਵਿਦੇਸ਼ਾਂ 'ਚ ਲੈ ਜਾਂਦੇ ਹਨ। ਇਸ ਸਮੇਂ ਪਾਉਂਟਾ ਸਾਹਿਬ 'ਚ ਇੱਕ ਦਰਜਨ ਤੋਂ ਜ਼ਿਆਦਾ ਗੁੜ ਕ੍ਰੈਸ਼ਰ ਕੰਮ ਕਰ ਰਹੇ ਹਨ। ਇਸ 'ਚ ਸ਼ਿਵਪੁਰ ਅਤੇ ਹਰਿਪੁਰ ਟੋਹਾਨਾ ਸਮੇਤ ਕਾਹਨੂਵਾਲਾ, ਨਿਹਾਲਗੜ੍ਹ ਅਤੇ ਮਾਜਰਾ ਖੇਤਰ ਦੇ ਟੋਕਿਓ ਆਦਿ ਸਥਾਨ ਸ਼ਾਮਲ ਹਨ, ਜਿਨ੍ਹਾਂ 'ਚ ਹਰ ਰੋਜ਼ ਲਗਭਗ 600 ਕੁਇੰਟਲ ਤੱਕ ਗੁੜ ਬਣਦਾ ਹੈ। ਇੱਥੋ ਗੁੜ ਬਣਾਉਣ ਵਾਲੇ ਜ਼ਿਆਦਾਤਰ ਕਾਰੀਗਰ ਬਾਹਰੀ ਸੂਬਿਆਂ ਤੋਂ ਆਉਂਦੇ ਹਨ। ਇੱਥੇ ਉਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਆਉਂਦੇ ਹਨ। ਫਰਵਰੀ ਦੇ ਅੰਤ ਤੱਕ ਗੰਨਾ ਖਤਮ ਹੋਣ ਤੱਕ ਇਹ ਗੁੜ ਕ੍ਰੈਸ਼ਰ ਸੰਚਾਲਿਤ ਰਹਿੰਦਾ ਹੈ।
1 ਕੁਇੰਟਲ ਗੰਨੇ ਤੋਂ ਬਣਦਾ ਹੈ 13 ਕਿਲੋ ਗੁੜ-
ਇੱਥੇ ਇੱਕ ਕੁਇੰਟਲ ਗੰਨੇ ਤੋਂ ਲਗਭਗ 12 ਤੋਂ 13 ਕਿਲੋ ਗੁੜ ਬਣ ਜਾਂਦਾ ਹੈ। 1 ਕੁਇੰਟਲ ਗੰਨਾ ਜਿੱਥੇ 320 ਰੁਪਏ ਤੱਕ ਪੈਂਦਾ ਹੈ, ਉੱਥੇ ਗੁੜ 40-45 ਰੁਪਏ ਪ੍ਰਤੀ ਕਿਲੋ ਤੱਕ ਵੇਚਿਆ ਜਾਂਦਾ ਹੈ। ਮਿੱਲ ਤੋਂ ਜ਼ਿਆਦਾ ਖਪਤ ਕ੍ਰੈਸ਼ਰ 'ਚ ਹੁੰਦੀ ਹੈ। ਪਾਉਂਟਾ ਤੋਂ ਜਿੰਨਾ ਗੰਨਾ ਉਤਰਾਖੰਡ ਦੀ ਸ਼ੂਗਰ ਮਿੱਲ 'ਚ ਜਾਂਦਾ ਹੈ। ਉਸ ਤੋਂ ਲਗਭਗ 3 ਗੁਣਾ ਗੰਨਾ ਗੁੜ ਕ੍ਰੈਸ਼ਰਾਂ 'ਚ ਪਹੁੰਚਦਾ ਹੈ। ਹਾਲਾਂਕਿ ਇਸ ਦਾ ਕੋਈ ਰਿਕਾਰਡ ਨਹੀਂ ਰਹਿੰਦਾ ਹੈ। ਇਨ੍ਹਾਂ 3 ਮਹੀਨਿਆਂ 'ਚ ਲਗਭਗ 2 ਤੋਂ ਢਾਈ ਲੱਖ ਕੁਇੰਟਲ ਕ੍ਰੈਸ਼ਰਾਂ 'ਚ ਖਪਤ ਹੁੰਦੀ ਹੈ। ਇੱਕ-ਇੱਕ ਕ੍ਰੈਸ਼ਰ 'ਚ ਹਰ ਰੋਜ਼ ਲਗਭਗ 40- 45 ਕੁਇੰਟਲ ਗੁੜ ਬਣਦਾ ਹੈ ਹਾਲਾਂਕਿ ਮਿੱਲ ਖੁੱਲਣ ਤੋਂ ਬਾਅਦ ਕ੍ਰੈਸ਼ਰਾਂ 'ਚ ਗੰਨੇ ਦੀ ਪਹੁੰਚ ਘੱਟ ਹੋ ਜਾਂਦੀ ਹੈ, ਪਰ ਕ੍ਰੈਸ਼ਰਾਂ 'ਚ ਗੰਨਾ ਪਹਿਲਾਂ ਤੋਂ ਹੀ ਸਟਾਕ ਹੋ ਜਾਂਦਾ ਹੈ।