1984 ਸਿੱਖ ਦੰਗੇ ਮਾਮਲਾ : ਟਾਈਟਲਰ ਨੇ ਹੇਠਲੀ ਅਦਾਲਤ ਦੇ ਹੁਕਮ ਨੂੰ ਹਾਈ ਕੋਰਟ ’ਚ ਦਿੱਤੀ ਚੁਣੌਤੀ
Tuesday, Oct 01, 2024 - 12:50 AM (IST)
ਨਵੀਂ ਦਿੱਲੀ– ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਨੇ ਆਪਣੇ ਖਿਲਾਫ 1984 ਸਿੱਖ ਦੰਗੇ ਮਾਮਲੇ ’ਚ ਹੱਤਿਆ, ਗੈਰ-ਕਾਨੂੰਨੀ ਤੌਰ ’ਤੇ ਲੋਕਾਂ ਦੀ ਭੀੜ ਇਕੱਠੀ ਕਰਨ, ਦੰਗਾ ਕਰਨ ਅਤੇ ਦੁਸ਼ਮਣੀ ਵਧਾਉਣ ਸਮੇਤ ਦੂਜੇ ਅਪਰਾਧਾਂ ਨੂੰ ਲੈ ਕੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੈ। ਟਾਈਟਲਰ ਹੁਣੇ ਜਿਹੇ ਟ੍ਰਾਇਲ ਕੋਰਟ ਦੇ ਸਾਹਮਣੇ ਪੇਸ਼ ਹੋਏ ਸਨ ਅਤੇ ਉਨ੍ਹਾਂ ਅਦਾਲਤ ਨੂੰ ਕਿਹਾ ਸੀ ਕਿ ਉਹ ਦੋਸ਼ੀ ਨਹੀਂ ਹਨ।
ਟਾਈਟਲਰ ਵੱਲੋਂ ਵਕੀਲ ਵੈਭਵ ਤੋਮਰ ਰਾਹੀਂ ਦਾਖਲ ਪਟੀਸ਼ਨ ਵਿਚ ਕਿਹਾ ਗਿਆ ਕਿ ਟ੍ਰਾਇਲ ਕੋਰਟ ਦਾ ਹੁਕਮ ਇਨਵੈਲਿਡ ਹੈ। ਜਿਨ੍ਹਾਂ ਆਧਾਰਾਂ ’ਤੇ ਇਸ ਤਰ੍ਹਾਂ ਦੇ ਦੋਸ਼ ਤੈਅ ਕੀਤੇ ਗਏ ਹਨ, ਉਹ ਬੇਬੁਨਿਆਦ ਹਨ ਅਤੇ ਪਟੀਸ਼ਨਕਰਤਾ ਖਿਲਾਫ ਲਾਏ ਗਏ ਦੋਸ਼ਾਂ ਦੀ ਪੁਸ਼ਟੀ ਕਰਨ ਲਈ ਕੋਈ ਭਰੋਸੇਯੋਗ ਸਬੂਤ ਨਹੀਂ ਹੈ।