ਜੰਮੂ-ਕਸ਼ਮੀਰ : ਸੁਰੱਖਿਆ ਦਸਤਿਆਂ ਨੂੰ ਮਿਲੀ ਵੱਡੀ ਕਾਮਯਾਬੀ, ਜੈਸ਼ ਦੇ ਨੈੱਟਵਰਕ ਦਾ ਪਰਦਾਫਾਸ਼
Wednesday, Dec 23, 2020 - 04:05 PM (IST)
ਜੰਮੂ- ਅਵੰਤੀਪੋਰਾ ਪੁਲਸ ਨੇ ਭਾਰਤੀ ਫ਼ੌਜ ਅਤੇ ਸੀ.ਆਰ.ਪੀ.ਐੱਫ. (ਸੈਂਟਰਲ ਰਿਜ਼ਰਵ ਪੁਲਸ ਫੋਰਸ) ਨਾਲ ਮਿਲ ਕੇ ਜੈਸ਼ ਦੇ ਇਕ ਅੱਤਵਾਦੀ ਸੰਗਠਨ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਗ੍ਰਿਫ਼ਤਾਰ ਅੱਤਵਾਦੀਆਂ ਦੇ ਮਦਦਗਾਰ ਪਾਕਿਸਤਾਨੀ ਹੈਂਡਲਰ ਦੇ ਸੰਪਰਕ 'ਚ ਸਨ। ਹਾਲ ਦੇ ਦਿਨਾਂ 'ਚ ਸੁਰੱਖਿਆ ਦਸਤਿਆਂ 'ਤੇ ਗ੍ਰਨੇਡ ਹਮਲੇ ਕਰਨ 'ਚ ਸ਼ਾਮਲ ਸਨ। ਜੰਮੂ-ਕਸ਼ਮੀਰ ਪੁਲਸ ਨੇ ਕਿਹਾ ਕਿ ਇਸ ਆਪਰੇਸ਼ਨ ਨੂੰ ਅਵੰਤੀਪੋਰਾ ਪੁਲਸ, ਫ਼ੌਜ ਦੀ 42-ਆਰ.ਆਰ. (ਰਾਸ਼ਟਰੀ ਰਾਈਫਲਜ਼) ਅਤੇ ਸੀ.ਆਰ.ਪੀ.ਐੱਫ. ਦੀ 180ਵੀਂ ਬਟਾਲੀਅਨ ਨੇ ਅੰਜਾਮ ਦਿੱਤਾ। ਜਿਸ 'ਚ ਅੱਤਵਾਦੀਆਂ ਦੇ 6 ਮਦਦਗਾਰ ਗ੍ਰਿਫ਼ਤਾਰ ਕੀਤੇ ਗਏ ਹਨ।
ਇਹ ਵੀ ਪੜ੍ਹੋ : ਭਾਜਪਾ ਨੂੰ ਜੰਮੂ-ਕਸ਼ਮੀਰ 'ਚ 75 ਸੀਟਾਂ ਮਿਲੀਆਂ ਹਨ, ਜੋ ਕਿ ਸਭ ਤੋਂ ਵੱਧ ਹਨ : ਅਨੁਰਾਗ ਠਾਕੁਰ
ਪੁਲਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਦੇ ਮਦਦਗਾਰ ਤ੍ਰਾਲ ਖੇਤਰ 'ਚ ਚੋਣ ਬਾਈਕਾਟ ਦੇ ਪੋਸਟਰ ਚਿਪਕਾਉਣ 'ਚ ਵੀ ਸ਼ਾਮਲ ਰਹੇ ਹਨ। ਇਨ੍ਹਾਂ ਦੇ ਕਬਜ਼ੇ 'ਚੋਂ ਵਿਸਫੋਟਕ ਪਦਾਰਥ ਸਮੇਤ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ, ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : DDC ਚੋਣਾਂ ਨਾਲ PM ਮੋਦੀ ਦਾ ਸੁਫ਼ਨਾ ਹੋਇਆ ਪੂਰਾ : ਅਨੁਰਾਗ ਠਾਕੁਰ