ਸਾਊਦੀ ਅਰਬ ’ਚ ਮਾਮੇ ਨੇ ਕੀਤੀ ਭਾਣਜੇ ਦੀ ਹੱਤਿਆ
Monday, Jun 10, 2019 - 08:54 PM (IST)

ਮੇਂਢਰ (ਵਿਨੋਦ) - ਜ਼ਿਲਾ ਪੁੰਛ ਦੀ ਮੇਂਢਰ ਤਹਿਸੀਲ ਦੇ ਬਿਨੌਲਾ ਪਿੰਡ ਦੇ ਨਿਵਾਸੀ ਜਾਵੇਦ ਇਕਬਾਲ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਜਫਰ ਇਕਬਾਲ (23) ਦੀ 2 ਜੂਨ ਦੀ ਰਾਤ ਸਾਊਦੀ ਅਰਬ ਵਿਚ ਉਸ ਦੇ ਮਾਮੇ ਨੇ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ ਜਦਕਿ ਉਹ ਪਿਛਲੇ ਢਾਈ ਸਾਲ ਤੋਂ ਮਜ਼ਦੂਰ ਦੇ ਰੂਪ ਵਿਚ ਉਸ ਨਾਲ ਕੰਮ ਕਰ ਰਿਹਾ ਸੀ। ਜਾਵੇਦ ਨੇ ਦੱਸਿਆ ਕਿ ਉਸ ਨੂੰ ਸਾਊਦੀ ਅਧਿਕਾਰੀਆਂ ਵਲੋਂ ਇਹ ਦੱਸਿਆ ਗਿਆ ਹੈ ਕਿ ਉਨ੍ਹਾਂ ਹੱਤਿਆ ਦੇ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ ਪੀੜਤ ਦੇ ਮਾਮਾ ਸੁਰਾਜੂਦੀਨ (42) ਨੂੰ ਪਾਕਿਸਤਾਨ ਤੋਂ ਗ੍ਰਿਫਤਾਰ ਕਰ ਲਿਆ ਗਿਆ। ਜਾਵੇਦ ਨੇ ਦੱਸਿਆ ਕਿ ਸਿਰਾਜੂ ਦੀਨ ਨੂੰ ਸਾਊਦੀ ਅਰਬ ਪੁਲਸ ਨੇ ਕੌਮਾਂਤਰੀ ਹਵਾਈ ਅੱਡੇ ਤੋਂ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਦੇਸ਼ ਛੱਡ ਕੇ ਦੌੜਨ ਦੀ ਕੋਸ਼ਿਸ਼ ਕਰ ਰਿਹਾ ਸੀ।