ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਮਾਸੂਮ ਕੁੜੀ ਦੀ ਕੁੱਟਮਾਰ ਦਾ ਸੱਚ ਆਇਆ ਸਾਹਮਣੇ (ਵੀਡੀਓ)

Sunday, Nov 17, 2019 - 03:55 PM (IST)

ਕਠੂਆ— ਸੋਸ਼ਲ ਮੀਡੀਆ 'ਤੇ ਅਜਿਹੇ ਕਈ ਵੀਡੀਓਜ਼ ਵਾਇਰਲ ਹੁੰਦੇ ਹਨ, ਜੋ ਦਿਲ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਅਜਿਹੇ ਵੀਡੀਓ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੰਦੇ ਹਨ। ਇਸ ਤਰ੍ਹਾਂ ਦੀਆਂ ਵੀਡੀਓ ਦੇਖ ਕੇ ਮੂੰਹੋਂ ਨਿਕਲਦਾ 'ਬੇਰਹਿਮ'। ਜੰਮੂ-ਕਸ਼ਮੀਰ ਦੇ ਕਠੂਆ ਵਿਚ ਇਕ ਅਜਿਹੀ ਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੇ ਹਰ ਇਕ ਦੇ ਦਿਲ ਨੂੰ ਝੰਜੋੜ ਦਿੱਤਾ। ਮਾਸੂਮ ਕੁੜੀ ਦੀ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਮਾਸੂਮ ਕੁੜੀ ਦੀ ਕੁੱਟਮਾਰ ਦੀ ਵੀਡੀਓ ਦਾ ਸੱਚ ਸਾਹਮਣੇ ਆ ਗਿਆ ਹੈ। ਬੱਚੀ ਦੀ ਮਾਂ ਹੀ ਉਸ ਨਾਲ ਕੁੱਟਮਾਰ ਕਰ ਰਹੀ ਸੀ। ਕੁੜੀ ਰੋਂਦੀ ਕੁਰਲਾਉਂਦੀ ਰਹੀ ਅਤੇ ਆਪਣੇ ਪਿਤਾ ਅੱਗੇ ਬਚਾਉਣ ਲਈ ਤਰਲੇ ਪਾ ਰਹੀ ਹੈ ਪਰ ਪਿਤਾ ਲੁਕ ਕੇ ਵੀਡੀਓ ਬਣਾ ਰਿਹਾ ਸੀ। ਪੁਲਸ ਨੇ ਮਾਂ ਅਤੇ ਪਿਉ ਦੋਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। 

ਵੀਡੀਓ ਵਿਚ ਲੜਕੀ ਦੀ ਮਾਂ ਉਸ ਨਾਲ ਬੁਰੀ ਤਰ੍ਹਾਂ ਨਾਲ ਖਿੱਚ-ਧੂਹ ਕਰਦੀ ਰਹੀ ਅਤੇ ਉਸ ਦੀ ਪਿੱਠ 'ਤੇ ਲਗਾਤਾਰ ਥੱਪੜ ਮਾਰਦੀ ਰਹੀ। ਇਸ ਦੌਰਾਨ ਲੜਕੀ ਰੋਂਦੀ ਰਹੀ ਅਤੇ ਪਾਪਾ-ਪਾਪਾ ਕਹਿ ਕੇ ਬਚਾਉਣ ਦੇ ਤਰਲੇ ਪਾ ਰਹੀ ਹੈ ਪਰ ਬੇਰਹਿਮ ਮਾਂ ਇੱਥੇ ਹੀ ਨਹੀਂ ਰੁਕੀ ਅਤੇ ਉਸ ਨੇ ਬੱਚੀ ਨੂੰ ਵਾਲਾਂ ਤੋਂ ਖਿੱਚ ਕੇ ਕੁੱਟਮਾਰ ਸ਼ੁਰੂ ਕੀਤੀ। ਪੁਲਸ ਨੇ ਚਾਈਲਡ ਵੈੱਲਫੇਅਰ ਕਮੇਟੀ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ।


author

Tanu

Content Editor

Related News