J-K ਦੀ ਨਵੀਂ ਫਿਲਮ ਪਾਲਿਸੀ ਲਾਂਚ, LG ਮਨੋਜ ਸਿਨਹਾ ਨਾਲ ਆਮਿਰ ਖਾਨ, ਰਾਜਕੁਮਾਰ ਹਿਰਾਨੀ ਹੋਏ ਸ਼ਾਮਲ

Friday, Aug 06, 2021 - 04:18 AM (IST)

J-K ਦੀ ਨਵੀਂ ਫਿਲਮ ਪਾਲਿਸੀ ਲਾਂਚ, LG ਮਨੋਜ ਸਿਨਹਾ ਨਾਲ ਆਮਿਰ ਖਾਨ, ਰਾਜਕੁਮਾਰ ਹਿਰਾਨੀ ਹੋਏ ਸ਼ਾਮਲ

ਸ਼੍ਰੀਨਗਰ - ਜੰਮੂ-ਕਸ਼ਮੀਰ ਲਈ ਅੱਜ ਯਾਨੀ 5 ਅਗਸਤ ਦਾ ਦਿਨ ਬੇਹੱਦ ਖਾਸ ਰਿਹਾ। ਅੱਜ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਦੋ ਸਾਲ ਪੂਰੇ ਹੋ ਗਏ। ਇਸ ਖਾਸ ਮੌਕੇ J-K ਨੂੰ ਉਸਦੀ ਨਵੀਂ ਫਿਲਮ ਪਾਲਿਸੀ-2021 ਵੀ ਮਿਲ ਗਈ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ। ਨਵੀਂ ਫਿਲਮ ਪਾਲਿਸੀ-2021 ਦੇ ਲਾਂਚ ਮੌਕੇ ਮਨੋਜ ਸਿਨਹਾ ਨਾਲ ਅਦਾਕਾਰ ਆਮਿਰ ਖਾਨ, ਫਿਲਮ ਨਿਰਮਾਤਾ ਰਾਜਕੁਮਾਰ ਹਿਰਾਨੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ - ਹੜ੍ਹ ਕਾਰਨ ਬੰਗਾਲ 'ਚ ਭਿਆਨਕ ਹਾਲਾਤ, ਅੱਠ ਦਿਨ ਬਾਅਦ ਮਿਲਿਆ ਪੀਣ ਦਾ ਸਾਫ਼ ਪਾਣੀ ਅਤੇ ਖਾਣਾ

ਉਪ ਰਾਜਪਾਲ ਮਨੋਜ ਸਿਨਹਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਜੰਮੂ-ਕਸ਼ਮੀਰ ਵਿੱਚ ਇੱਕ ਵੈਬ ਸੀਰੀਜ ਵੀ ਸ਼ੂਟ ਹੋਵੇਗੀ, ਜੋ ਰਾਜਕੁਮਾਰ ਹਿਰਾਨੀ ਦੇ ਬੇਟੇ ਵੀਰ ਹਿਰਾਨੀ ਦੀ ਹੋਵੇਗੀ। ਇਸ ਦੇ ਪ੍ਰੋਡੀਊਸਰ ਮਹਾਵੀਰ ਜੈਨ  ਹੋਣਗੇ।

ਇਹ ਵੀ ਪੜ੍ਹੋ - ਬੱਚੇ ਨੂੰ ਗਰਮ ਕੁਹਾੜੀ ਚੱਟਣ ਲਈ ਕੀਤਾ ਮਜ਼ਬੂਰ, 3 ਗ੍ਰਿਫਤਾਰ

ਮਨੋਜ ਸਿਨਹਾ ਨੇ ਕਿਹਾ- ਜੰਮੂ-ਕਸ਼ਮੀਰ ਆਉਣ ਫਿਲਮ ਮੇਕਰਸ
ਮਨੋਜ ਸਿਨਹਾ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ, ਜੰਮੂ-ਕਸ਼ਮੀਰ ਲਈ ਇਤਿਹਾਸਕ ਦਿਨ। ਬਹੁਤ ਦਿਨਾਂ ਤੋਂ ਜਿਸ ਜੰਮੂ-ਕਸ਼ਮੀਰ ਦੀ ਨਵੀਂ ਫਿਲਮ ਪਾਲਿਸੀ-2021 ਦਾ ਇੰਤਜ਼ਾਰ ਹੋ ਰਿਹਾ ਸੀ, ਉਹ ਨੂੰ ਅੱਜ ਲਾਂਚ ਕਰ ਦਿੱਤਾ ਗਿਆ ਹੈ। ਇਸ ਮੌਕੇ ਕਈ ਸਿਤਾਰੇ ਮੌਜੂਦ ਰਹੇ, ਜਿਸ ਵਿੱਚ ਮਸ਼ਹੂਰ ਅਦਾਕਾਰ ਆਮਿਰ ਖਾਨ, ਫਿਲਮ ਮੇਕਰ ਰਾਜਕੁਮਾਰ ਹਿਰਾਨੀ ਵੀ ਸ਼ਾਮਲ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Inder Prajapati

Content Editor

Related News