ਜੰਮੂ-ਕਸ਼ਮੀਰ : DDC ਚੋਣਾਂ ਦੇ 5ਵੇਂ ਗੇੜ ਲਈ ਵੋਟਿੰਗ ਜਾਰੀ, ਸੁਰੱਖਿਆ ਇੰਤਜ਼ਾਮ ਸਖ਼ਤ

Thursday, Dec 10, 2020 - 11:00 AM (IST)

ਜੰਮੂ-ਕਸ਼ਮੀਰ : DDC ਚੋਣਾਂ ਦੇ 5ਵੇਂ ਗੇੜ ਲਈ ਵੋਟਿੰਗ ਜਾਰੀ, ਸੁਰੱਖਿਆ ਇੰਤਜ਼ਾਮ ਸਖ਼ਤ

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀ.ਡੀ.ਸੀ.) ਦੀਆਂ ਚੋਣਾਂ ਦੇ 5ਵੇਂ ਗੇੜ ਲਈ ਵੀਰਵਾਰ ਸਵੇਰੇ ਵੋਟਿੰਗ ਦੀ ਰਫ਼ਤਾਰ ਹੌਲੀ ਰਹੀ, ਕਿਉਂਕਿ ਕੜਾਕੇ ਦੀ ਠੰਡ ਕਾਰਨ ਲੋਕ ਆਪਣੇ ਘਰੋਂ ਨਹੀਂ ਨਿਕਲੇ। ਕਸ਼ਮੀਰ ਬਲਾਕ ਦੀਆਂ 17 ਅਤੇ ਜੰਮੂ ਦੀਆਂ 20 ਸੀਟਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਹੋ ਰਹੀ ਹੈ ਪਰ ਘਾਟੀ 'ਚ ਹੱਡ ਕੰਬਾਉਣ ਵਾਲੀ ਠੰਡ ਦਰਮਿਆਨ ਘੱਟ ਲੋਕ ਹੀ ਵੋਟਿੰਗ ਲਈ ਪਹੁੰਚੇ। ਅਧਿਕਾਰੀਆਂ ਨੇ ਕਿਹਾ ਕਿ ਦਿਨ ਵਧਣ 'ਤੇ ਲੋਕਾਂ ਦੇ ਵੋਟਿੰਗ ਕੇਂਦਰਾਂ 'ਤੇ ਆਉਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਪਤੀ ਨਾਲ ਸੂਰਤ ਜਾਣ ਦੀ ਜਿੱਦ ਨਹੀਂ ਹੋਈ ਪੂਰੀ, ਜਨਾਨੀ ਨੇ ਸਿੰਦੂਰ ਖਾ ਕੀਤੀ ਖ਼ੁਦਕੁਸ਼ੀ

ਵੋਟਿੰਗ ਦੁਪਹਿਰ 2 ਵਜੇ ਸੰਪੰਨ ਹੋ ਜਾਵੇਗੀ। ਕਸ਼ਮੀਰ ਬਲਾਕ 'ਚ 30 ਉਮੀਦਵਾਰ ਜਨਾਨੀਆਂ ਸਮੇਤ 155 ਉਮੀਦਵਾਰ ਚੋਣ ਮੈਦਾਨ 'ਚ ਹਨ। ਉੱਥੇ ਹੀ ਜੰਮੂ ਬਲਾਕ 'ਚ 40 ਉਮੀਦਵਾਰ ਜਨਾਨੀਆਂ ਸਮੇਤ 144 ਉਮੀਦਵਾਰ ਚੋਣ ਮੈਦਾਨ 'ਚ ਹਨ। 5ਵੇਂ ਪੜਾਅ 'ਚ ਪੰਚ ਅਤੇ ਸਰਪੰਚ ਦੇ ਖਾਲੀ ਅਹੁਦਿਆਂ 'ਤੇ ਵੀ ਚੋਣ ਹੋ ਰਹੀ ਹੈ। ਇਸ ਪੜਾਅ 'ਚ 8,27,519 ਲੋਕ ਆਪਣੇ ਵੋਟ ਦੇ ਅਧਿਕਾਰਾਂ ਦੀ ਵਰਤੋਂ ਕਰ ਸਕਦੇ ਹਨ, ਜਿਨ੍ਹਾਂ 'ਚੋਂ 4,33,285 ਪੁਰਸ਼ ਅਤੇ 3,94,234 ਜਨਾਨੀਆਂ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ 'ਚ 2,104 ਵੋਟਿੰਗ ਕੇਂਦਰ ਬਣਾਏ ਗਏ ਹਨ, ਜਿਨ੍ਹਾਂ 'ਚੋਂ 914 ਜੰਮੂ 'ਚ ਹਨ ਅਤੇ 1,190 ਕਸ਼ਮੀਰ ਘਾਟੀ 'ਚ ਹਨ।

ਇਹ ਵੀ ਪੜ੍ਹੋ : 'ਜਨਤਾ ਨੇ PM ਮੋਦੀ ਦੇ ਕਹਿਣ 'ਤੇ ਤਾੜੀਆਂ, ਥਾਲੀਆਂ ਵਜਾਈਆਂ ਪਰ ਖ਼ੁਦ ਕਿਸਾਨਾਂ ਦੇ ਮੁੱਦੇ 'ਤੇ ਚੁੱਪ ਹਨ'


author

DIsha

Content Editor

Related News