ਜੰਮੂ-ਕਸ਼ਮੀਰ ਪ੍ਰਸ਼ਾਸਨ ਦਿੱਲੀ ''ਚ ਆਪਣੇ ਆਕਾਵਾਂ ਨੂੰ ਖੁਸ਼ ਕਰ ਰਿਹਾ ਹੈ: ਮਹਿਬੂਬਾ ਮੁਫਤੀ

Wednesday, Dec 15, 2021 - 09:14 PM (IST)

ਜੰਮੂ-ਕਸ਼ਮੀਰ ਪ੍ਰਸ਼ਾਸਨ ਦਿੱਲੀ ''ਚ ਆਪਣੇ ਆਕਾਵਾਂ ਨੂੰ ਖੁਸ਼ ਕਰ ਰਿਹਾ ਹੈ: ਮਹਿਬੂਬਾ ਮੁਫਤੀ

ਸ਼੍ਰੀਨਗਰ - ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਬੁੱਧਵਾਰ ਨੂੰ ਦੇਸ਼ ਵਿਰੋਧੀ ਨਾਅਰੇ ਲਗਾਉਣ ਲਈ ਦੋ ਔਰਤਾਂ ਦੀ ਗ੍ਰਿਫਤਾਰੀ 'ਤੇ ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ "ਦਿੱਲੀ ਵਿੱਚ ਆਪਣੇ ਆਕਾਵਾਂ ਨੂੰ ਖੁਸ਼ ਕਰਨ" ਲਈ ਨਾਗਰਿਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਮੁਫਤੀ ਨੇ ਟਵੀਟ ਕੀਤਾ, "ਕਸ਼ਮੀਰ ਵਿੱਚ ਔਰਤਾਂ ਦੀ ਗ੍ਰਿਫਤਾਰੀ ਪ੍ਰਸ਼ਾਸਨ ਦੇ ਹੋਰ ਪਤਨ ਦਾ ਪ੍ਰਤੀਕ ਹੈ ਜੋ ਦਿੱਲੀ ਵਿੱਚ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਨਾਗਰਿਕਾਂ ਨੂੰ ਤੰਗ ਕਰਦਾ ਹੈ।" ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਅਤੇ ਭਾਰਤ ਸਰਕਾਰ ਲੋਕਾਂ ਨਾਲ ਸੰਪਰਕ ਕਾਇਮ ਕਰਨ ਦੀ ਬਜਾਏ ਧੱਕਾ ਕਰ ਰਹੀ ਹੈ। ਉਹ ਰਾਸ਼ਟਰ-ਵਿਰੋਧੀ ਨਾਅਰੇ ਲਗਾਉਣ ਦੇ ਦੋਸ਼ ਵਿੱਚ ਮਾਂ-ਧੀ ਦੀ ਗ੍ਰਿਫਤਾਰੀ 'ਤੇ ਪ੍ਰਤੀਕਿਰਆ ਦੇ ਰਹੀ ਸੀ। ਸ਼੍ਰੀਨਗਰ ਵਿੱਚ ਇਸ ਮਾਂ-ਧੀ ਦੇ ਗੁਆਂਢ ਵਿੱਚ ਸੋਮਵਾਰ ਨੂੰ ਮੁਕਾਬਲਾ ਹੋਇਆ ਸੀ ਜਿਸ ਵਿੱਚ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀ ਮਾਰੇ ਗਏ ਸਨ।

ਅਧਿਕਾਰੀਆਂ ਨੇ ਕਿਹਾ, ‘‘ਮੁਸ਼ਤਾਕ ਸੋਫੀ ਦੀ ਪਤਨੀ ਅਫਰੋਜਾ ਅਤੇ ਉਸ ਦੀ ਧੀ ਆਇਸ਼ਾ ਨੂੰ ਕਥਿਤ ਰੂਪ ਨਾਲ ਨਾਅਰੇ ਲਗਾਉਣ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਹੈ।  ਦੋਨਾਂ 'ਤੇ ਆਈਪੀਸੀ ਦੀਆਂ ਧਾਰਾਵਾਂ 147, 148, 149 ਅਤੇ 326 ਲਗਾਈ ਗਈ ਹੈ ਅਤੇ ਉਨ੍ਹਾਂ ਨੂੰ ਰਾਮਬਾਗ ਦੇ ਮਹਿਲਾ ਥਾਣੇ ਵਿੱਚ ਰੱਖਿਆ ਗਿਆ ਹੈ। ਜੰਮੂ-ਕਸ਼ਮੀਰ ਦੇ ਰੰਗਰੇਥ ਇਲਾਕੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਜੈਸ਼ ਦੇ ਦੋ ਅੱਤਵਾਦੀ ਮਾਰੇ ਗਏ ਸਨ। ਕੁੱਝ ਸਥਾਨਕ ਨਿਵਾਸੀਆਂ, ਖਾਸ ਤੌਰ 'ਤੇ ਔਰਤਾਂ ਨੇ ਮੁਕਾਬਲੇ ਤੋਂ ਬਾਅਦ ਇਸ ਦਾਅਵੇ ਵਿਚਾਲੇ ਨਾਅਰੇ ਲਗਾਏ ਸਨ ਕਿ ਇਹ ਮੁਕਾਬਲਾ 'ਸਪਾਂਸਰਡ' ਸੀ। ਸੋਸ਼ਲ ਮੀਡੀਆ 'ਤੇ ਕਈ ਲੋਕਾਂ ਦੁਆਰਾ ਇਸ ਮੁਕਾਬਲੇ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਕੀਤੇ ਜਾਣ ਤੋਂ ਬਾਅਦ ਪੁਲਸ ਨੇ ਸੋਮਵਾਰ ਨੂੰ ਟਵਿੱਟਰ 'ਤੇ ਐਡਵਾਈਜ਼ਰੀ ਜਾਰੀ ਕੀਤੀ ਅਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਅੱਤਵਾਦ ਨੂੰ "ਪਨਾਹ ਦੇਣ ਅਤੇ ਹੱਲਾਸ਼ੇਰੀ" ਦੇਣ ਦੇ ਵਿਰੂੱਧ ਚਿਤਾਵਨੀ ਦਿੱਤੀ।

ਨੋਟ - ਇਸ  ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News