ਖੁਦ ਨੂੰ PMO ਦਾ ਐਡੀਸ਼ਨਲ ਡਾਇਰੈਕਟਰ ਦੱਸਣ ਵਾਲਾ ਜਾਅਲਸਾਜ਼ ਗ੍ਰਿਫ਼ਤਾਰ

03/18/2023 10:10:53 AM

ਸ਼੍ਰੀਨਗਰ (ਅਰੀਜ਼)- ਖੁਦ ਨੂੰ ਪੀ. ਐੱਮ. ਓ. ਦਾ ਐਡੀਸ਼ਨਲ ਡਾਇਰੈਕਟਰ ਦੱਸਣ ਵਾਲੇ ਜਾਅਲਸਾਜ਼ ਨੂੰ ਸ਼੍ਰੀਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਦੀ ਪੁਸ਼ਟੀ ਹੋਣ ’ਤੇ ਉਸ ਨੂੰ 15 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ 2 ਮਾਰਚ ਨੂੰ ਜੰਮੂ-ਕਸ਼ਮੀਰ ਪੁਲਸ ਦੀ ਸੀ.ਆਈ.ਡੀ. ਨੇ ਪੁਲਸ ਨੂੰ ਕਸ਼ਮੀਰ ਆਉਣ ਵਾਲੇ ਇਕ ਸ਼ੱਕੀ ਵਿਅਕਤੀ ਦੀ ਸੂਚਨਾ ਦਿੱਤੀ। 

ਐੱਸ.ਐੱਸ.ਪੀ. ਸ਼੍ਰੀਨਗਰ ਨੇ ਤੁਰੰਤ ਐੱਸ.ਪੀ. (ਪੂਰਬੀ) ਦੀ ਅਗਵਾਈ ਹੇਠ ਇਕ ਟੀਮ ਇਕ ਹੋਟਲ ’ਚ ਭੇਜੀ। ਵਿਅਕਤੀ ਦੀ ਪਛਾਣ ਅਹਿਮਦਾਬਾਦ ਦੇ ਕਿਰਨ ਭਾਈ ਪਟੇਲ ਪੁੱਤਰ ਜੁਦੇਸ਼ ਭਾਈ ਪਟੇਲ ਵਜੋਂ ਹੋਈ ਜਿਸ ਨੇ ਆਪਣੀ ਪਛਾਣ ਵਧੀਕ ਡਾਇਰੈਕਟਰ (ਰਣਨੀਤੀ ਅਤੇ ਸੰਚਾਲਨ) ਪੀ.ਐੱਮ.ਓ. ਨਵੀਂ ਦਿੱਲੀ ਵਜੋਂ ਕਰਵਾਈ ਸੀ। ਸ਼ੱਕੀ ਪਾਏ ਜਾਣ ’ਤੇ ਉਸ ਨੂੰ ਨਿਸ਼ਾਤ ਥਾਣੇ ਲਿਜਾਇਆ ਗਿਆ, ਜਿੱਥੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਦੇ ਕਬਜ਼ੇ ਵਿੱਚੋਂ 10 ਜਾਅਲੀ ਵਿਜ਼ਟਿੰਗ ਕਾਰਡ ਅਤੇ 2 ਮੋਬਾਈਲ ਫੋਨ ਬਰਾਮਦ ਕੀਤੇ ਗਏ। 


DIsha

Content Editor

Related News