ਜੰਮੂ-ਕਸ਼ਮੀਰ ''ਚ ਸੁਰੱਖਿਆ ਬਲਾਂ ਦੀ ਅੱਤਵਾਦੀਆਂ ਨਾਲ ਮੁਕਾਬਲਾ, ਇਕ ਅੱਤਵਾਦੀ ਢੇਰ
Monday, Jan 13, 2020 - 06:52 PM (IST)

ਸ਼੍ਰੀਨਗਰ — ਜੰਮੂ-ਕਸ਼ਮੀਰ ਦੇ ਬੜਗਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿਚਾਲੇ ਮੁਕਾਬਲਾ ਹੋਇਆ। ਇਥੇ ਇਕ ਘਰ 'ਚ 2 ਤੋਂ 3 ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਹੈ। ਦੋਹਾਂ ਪਾਸਿਓ ਗੋਲੀਬਾਰੀ ਹੋ ਰਹੀ ਹੈ। ਜਾਣਕਾਰੀ ਮੁਤਾਬਕ ਆਦਿਲ ਨਾਂ ਦੇ ਅੱਤਵਾਦੀ ਨੂੰ ਪੁਲਸ ਨੇ ਘੇਰ ਲਿਆ ਹੈ ਅਤੇ ਢੇਰ ਕਰ ਦਿੱਤਾ ਹੈ।