ਅਮਿਤ ਸ਼ਾਹ ਦੇ ਜੰਮੂ-ਕਸ਼ਮੀਰ ਦੌਰੇ ਦਾ ਆਖ਼ਰੀ ਦਿਨ: ਖੀਰ ਭਵਾਨੀ ਮੰਦਰ ’ਚ ਕੀਤੀ ਪੂਜਾ

10/25/2021 1:22:16 PM

ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਦੇ ਤਿੰਨ ਦਿਨਾਂ ਦੌਰੇ ’ਤੇ ਗਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਦੌਰੇ ਦੇ ਆਖ਼ਰੀ ਦਿਨ ਜੰਮੂ-ਕਸ਼ਮੀਰ ਦੇ ਗੰਦੇਰਬਲ ਜ਼ਿਲ੍ਹੇ ’ਚ ਖੀਰ ਭਵਾਨੀ ਮੰਦਰ ’ਚ ਪੂਜਾ ਕੀਤੀ ਅਤੇ ਮੰਦਰ ਦੀ ਪਰਿਕ੍ਰਮਾ ਕੀਤੀ।  ਅਧਿਕਾਰੀਆਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਸੋਮਵਾਰ ਤੜਕੇ ਮੱਧ ਕਸ਼ਮੀਰ ਜ਼ਿਲ੍ਹੇ ਦੇ ਤੁੱਲਾਮੁੱਲਾ ਇਲਾਕੇ ਵਿਚ ਚਿਨਾਰ ਦੇ ਦਰੱਖਤਾਂ ਨਾਲ ਘਿਰੇ ਮੰਦਰ ਕੰਪਲੈਕਸ ਵਿਚ ਪਹੁੰਚੇ। ਉਨ੍ਹਾਂ ਨਾਲ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਵੀ ਸਨ। ਦੱਸ ਦੇਈਏ ਕਿ ਸ਼ਾਹ ਸ਼ਨੀਵਾਰ ਨੂੰ ਤਿੰਨ ਦਿਨਾਂ ਦੌਰੇ ’ਤੇ ਸ਼੍ਰੀਨਗਰ ਪਹੁੰਚੇ।

PunjabKesari

ਸ਼੍ਰੀਨਗਰ ਪਹੁੰਚਦੇ ਹੀ ਉਨ੍ਹਾਂ ਨੇ ਪੁਲਸ ਅਧਿਕਾਰੀ ਪਰਵੇਜ਼ ਅਹਿਮਦ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ, ਜੋ ਇਸ ਸਾਲ ਜੂਨ ’ਚ ਅੱਤਵਾਦੀਆਂ ਦੇ ਹਮਲੇ ਵਿਚ ਸ਼ਹੀਦ ਹੋ ਗਏ ਸਨ। ਉਸੇ ਦਿਨ ਬਾਅਦ ਵਿਚ ਸ਼ਾਹ ਨੇ ਇੱਥੇ ਰਾਜ ਭਵਨ ’ਚ ਹੋਈ ਬੈਠਕ ਵਿਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ ਅਤੇ ਘਾਟੀ ਵਿਚ ਨਵੇਂ ਬਣੇ ਯੁਵਾ ਕਲੱਬ ਦੇ ਮੈਂਬਰਾਂ ਨਾਲ ਸ਼ਾਮ ਨੂੰ ਗੱਲਬਾਤ ਕੀਤੀ। ਆਪਣੇ ਦੌਰੇ ਦੇ ਦੂਜੇ ਦਿਨ ਸ਼ਾਹ ਨੇ ਜੰਮੂ ’ਚ ਰੈਲੀ ਨੂੰ ਸੰਬੋਧਿਤ ਕੀਤਾ। ਸ਼ਾਹ ਨੇ ਕਿਹਾ ਕਿ ਧਾਰਾ-370 ਹਟਣ ਮਗਰੋਂ ਪ੍ਰਦੇਸ਼ ਵਿਚ ਵਿਕਾਸ ਦਾ ਨਵਾਂ ਸਫ਼ਰ ਸ਼ੁਰੂ ਹੋਇਆ ਹੈ। ਹੁਣ ਇੱਥੇ ਕਿਸੇ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। 

PunjabKesari


Tanu

Content Editor

Related News