ਜੰਮੂ-ਕਸ਼ਮੀਰ ''ਚ 10 ਬੱਚਿਆਂ ਦੀ ''ਰਹੱਸਮਈ ਬੀਮਾਰੀ'' ਨਾਲ ਮੌਤ

Saturday, Jan 18, 2020 - 04:52 PM (IST)

ਜੰਮੂ-ਕਸ਼ਮੀਰ ''ਚ 10 ਬੱਚਿਆਂ ਦੀ ''ਰਹੱਸਮਈ ਬੀਮਾਰੀ'' ਨਾਲ ਮੌਤ

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲੇ ਵਿਚ ਇਕ ਰਹੱਸਮਈ ਬੀਮਾਰੀ ਨਾਲ 10 ਬੱਚਿਆਂ ਦੀ ਮੌਤ ਹੋ ਗਈ ਅਤੇ 6 ਹੋਰ ਗੰਭੀਰ ਰੂਪ ਨਾਲ ਬੀਮਾਰ ਹਨ। ਸ਼ਨੀਵਾਰ ਨੂੰ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪ੍ਰਭਾਵਿਤ ਖੇਤਰ ਵਿਚ ਇਸ ਖਤਰਨਾਕ ਬੀਮਾਰੀ ਦੀ ਵਜ੍ਹਾ ਜਾਣਨ ਲਈ ਡਾਕਟਰਾਂ ਦੇ ਕਈ ਦਲ ਜਾਂਚ ਕਰ ਰਹੇ ਹਨ। ਜ਼ਿਲੇ ਦੇ ਰਾਮਨਗਰ ਬਲਾਕ ਦੇ ਕਈ ਪਿੰਡਾਂ 'ਚ ਪਿਛਲੇ 15 ਦਿਨਾਂ ਵਿਚ ਬੱਚਿਆਂ ਦੀ ਮੌਤ ਹੋਈ ਹੈ। ਬੱਚੇ ਬੁਖਾਰ, ਉਲਟੀ ਅਤੇ ਪੇਸ਼ਾਬ ਆਉਣ 'ਚ ਮੁਸ਼ਕਲ ਦੀ ਸ਼ਿਕਾਇਤ ਕਰ ਰਹੇ ਹਨ। 

ਓਧਰ ਊਧਮਪੁਰ ਦੇ ਮੁੱਖ ਡਾਕਟਰ ਅਧਿਕਾਰੀ ਕੇ. ਸੀ. ਡੋਗਰਾ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਭਾਵਿਤ ਖੇਤਰ ਵਿਚ ਸਾਡੇ ਸਰਵੇਖਣ ਤੋਂ ਪਤਾ ਲੱਗਾ ਹੈ ਕਿ 10 ਬੱਚਿਆਂ ਦੀ ਮੌਤ ਰਾਮਨਗਰ ਬਲਾਕ ਦੇ 40 ਕਿਲੋਮੀਟਰ ਦੇ ਦਾਇਰੇ ਵਿਚ ਰਹੱਸਮਈ ਬੀਮਾਰੀ ਦੀ ਵਜ੍ਹਾ ਨਾਲ ਹੋਈ ਹੈ। ਇਸ ਬੀਮਾਰੀ ਦੇ ਲੱਛਣ ਆਮ ਹਨ ਅਤੇ ਬੱਚੇ ਬੁਖਾਰ, ਉਲਟੀ ਅਤੇ ਗੁਰਦੇ ਵਿਚ ਸਮੱਸਿਆ ਦੀ ਸ਼ਿਕਾਇਤ ਕਰ ਰਹੇ ਹਨ। ਡੋਗਰਾ ਨੇ ਦੱਸਿਆ ਕਿ 4 ਸਾਲ ਤੋਂ ਘੱਟ ਉਮਰ ਦੇ 3 ਬੱਚਿਆਂ ਦਾ ਇਲਾਜ ਪੀ. ਜੀ. ਆਈ. ਚੰਡੀਗੜ੍ਹ, ਦੋ ਬੱਚਿਆਂ ਦਾ ਇਲਾਜ ਜੰਮੂ ਦੇ ਐੱਸ. ਐੱਮ. ਜੀ. ਐੱਸ. ਹਸਪਤਾਲ ਅਤੇ ਇਕ ਦਾ ਇਲਾਜ ਲੁਧਿਆਣਾ ਦੇ ਹਸਪਤਾਲ ਵਿਚ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ, ਊਧਮਪੁਰ ਅਤੇ ਬਲਾਕ ਪੱਧਰ ਦੇ ਡਾਕਟਰਾਂ ਦੇ ਕਈ ਦਲ ਪ੍ਰਭਾਵਿਤ ਖੇਤਰਾਂ ਵਿਚ ਠਹਿਰੇ ਹੋਏ ਹਨ ਅਤੇ ਅਸੀਂ ਇਸ ਬੀਮਾਰੀ ਦੇ ਪਿੱਛੇ ਅਸਲ ਵਜ੍ਹਾ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ।


author

Tanu

Content Editor

Related News