ਇਵਾਂਕਾ ਤੇ ਸੁਸ਼ਮਾ ਸਵਰਾਜ ਨੇ ਨਿਊਯਾਰਕ 'ਚ ਕੀਤੀ ਮੁਲਾਕਾਤ, ਹੋਈ ਇਹ ਖਾਸ ਗੱਲਬਾਤ

09/19/2017 1:36:37 PM

ਨਿਊਯਾਰਕ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਸਲਾਹਕਾਰ ਇਵਾਂਕਾ ਟਰੰਪ ਯੂ.ਐੱਨ.ਜਨਰਲ ਅਸੈਂਬਲੀ ਦੇ ਸੈਸ਼ਨ ਦੌਰਾਨ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲੀ। ਤੁਹਾਨੂੰ ਦੱਸ ਦਈਏ ਕਿ ਨਵੰਬਰ 'ਚ ਹੋਣ ਵਾਲੀ ਗਲੋਬਲ ਐਂਟਰੇਪ੍ਰੇਨਇਉਰਸ਼ਿਪ ਸਮਿੱਟ 'ਚ ਇਵਾਂਕਾ ਹੀ ਅਮਰੀਕੀ ਡੈਲੀਗੇਸ਼ਨ ਦੀ ਅਗਵਾਈ ਕਰੇਗੀ।

PunjabKesari

ਇਸ ਦੌਰਾਨ ਇਵਾਂਕਾ ਅਤੇ ਸੁਸ਼ਮਾ ਸਵਰਾਜ ਨੇ ਦੋਹਾਂ ਦੇਸ਼ਾਂ 'ਚ ਔਰਤਾਂ ਲਈ ਐਂਟਰੇਪ੍ਰੇਨਇਉਰਸ਼ਿਪ ਅਤੇ ਵਰਕਫੋਰਸ ਡਿਵੈਲਪਮੈਂਟ 'ਤੇ ਗੱਲ ਕੀਤੀ। 

PunjabKesari
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮਿਲਣ ਮਗਰੋਂ ਇਵਾਂਕਾ ਨੇ ਟਵੀਟ ਕਰ ਕੇ ਇਸ ਮੁਲਾਕਾਤ ਦੀ ਜਾਣਕਾਰੀ ਦਿੱਤੀ।

PunjabKesari

ਉਨ੍ਹਾਂ ਕਿਹਾ,''ਅਸੀਂ ਔਰਤਾਂ ਦੀ ਐਂਟਰੇਪ੍ਰੇਨਇਉਰਸ਼ਿਪ 'ਤੇ ਗੱਲਬਾਤ ਕੀਤੀ। ਨਵੰਬਰ 28 ਤੋਂ 30 ਤਕ ਹੋਣ ਵਾਲੀ ਇਸ ਸਮਿੱਟ 'ਚ ਭਾਰਤ ਅਤੇ ਅਮਰੀਕਾ ਮਿਲ ਕੇ ਹੋਸਟ ਕਰਨਗੇ। ਇਸ ਦਾ ਪ੍ਰਬੰਧ ਹੈਦਰਾਬਾਦ 'ਚ ਹੋਵੇਗਾ। ਇਵਾਂਕਾ ਨੇ ਸੁਸ਼ਮਾ ਸਵਰਾਜ ਨੂੰ 'ਕਰਿਸ਼ਮਈ ਵਿਦੇਸ਼ ਮੰਤਰੀ' ਕਿਹਾ। ਯੂ.ਐੱਨ. ਅਸੈਂਬਲੀ 'ਚ 23 ਸਤੰਬਰ ਨੂੰ ਆਪਣੇ ਭਾਸ਼ਣ ਦੇ ਅਗਲੇ ਦਿਨ ਵਿਦੇਸ਼ ਮੰਤਰੀ ਸੁਸ਼ਮਾ ਭਾਰਤ ਪਹੁੰਚ ਜਾਵੇਗੀ।


Related News