ਖੁਦ ਦੀ ਗਲਤੀਆਂ ਨਾਲ ਘਾਟੀ ''ਚ ਸਫਲ ਹੋ ਰਿਹਾ ਅੱਤਵਾਦ : ਫਾਰੂਖ ਅਬਦੁੱਲਾ
Sunday, Apr 08, 2018 - 12:00 PM (IST)

ਸ਼੍ਰੀਨਗਰ— ਵਿਵਾਦਿਤ ਬਿਆਨ ਨੂੰ ਲੈ ਕੇ ਹਮੇਸ਼ਾਂ ਸੁਰਖੀਆਂ 'ਚ ਰਹਿਣ ਵਾਲੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਨੇਤਾ ਫਾਰੂਖ ਅਬਦੁੱਲਾ ਨੇ ਕਸ਼ਮੀਰ ਘਾਟੀ ਦੀ ਖਰਾਬ ਹਾਲਤ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਘਾਟੀ 'ਚ ਅੱਜ ਸਾਡੀਆਂ ਹੀ ਕਮੀਆਂ ਤੋਂ ਅੱਤਵਾਦ ਸਫਲ ਹੋ ਰਿਹਾ ਹੈ।
ਫਾਰੂਖ ਅਬਦੁੱਲਾ ਨੇ ਕਿਹਾ, ''ਕਸ਼ਮੀਰ ਘਾਟੀ 'ਚ ਸਥਿਤੀ ਹੁਣ ਖਤਰਨਾਕ ਮੋੜ ਲੈ ਚੁੱਕੀ ਹੈ। ਛੋਟੇ ਬੱਚੇ ਅੱਜ ਦੇ ਸਮੇਂ 'ਚ ਬੰਦੂਕਾਂ ਨਾਲ ਤਿਆਰ ਹਨ। ਪਾਕਿਸਤਾਨ ਵੱਲੋਂ ਅੱਤਵਾਦ ਆਉਂਦਾ ਰਹੇਗਾ ਪਰ ਜੇਕਰ ਸਾਡੀ ਜ਼ਮੀਨ ਤੋਂ ਉਨ੍ਹਾਂ ਨੂੰ ਸਹਿਯੋਗ ਨਹੀਂ ਮਿਲੇਗਾ ਤਾਂ ਅੱਤਵਾਦ ਕਦੇ ਵੀ ਸਫਲ ਨਹੀਂ ਹੋਵੇਗਾ। ਅੱਜ ਸਾਡੀ ਖੁਦ ਕਰਮੀਆਂ ਦੀ ਵਜ੍ਹਾ ਨਾਲ ਅੱਤਵਾਦ ਸਫਲ ਹੋ ਰਿਹਾ ਹੈ।''
Situation has taken a dangerous turn. Little kids are ready with guns today. Terrorism will come from there (Pakistan), but if we don't provide them support, it won't be successful. It's our drawback that terrorism is being successful: Farooq Abdullah (07.04.18) pic.twitter.com/Ce528yWqOm
— ANI (@ANI) April 7, 2018
ਜ਼ਿਕਰਯੋਗ ਹੈ ਕਿ ਅਬੁਦੱਲਾ ਨੇ ਫੌਜ ਅਤੇ ਸੁਰੱਖਿਆ ਫੋਰਸ 'ਤੇ ਪੱਥਰਬਾਜੀ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਦਾ ਬਚਾਅ ਕਰਦੇ ਹੋਏ ਇਕ ਦਿਨ ਪਹਿਲਾਂ ਹੀ ਕਿਹਾ ਸੀ ਕਿ ਕਿਰਿਆ ਦੀ ਪ੍ਰਕਿਰਿਆ ਹੁੰਦੀ ਹੈ। ਸਰਚ ਅਪਰੇਸ਼ਨ ਦੌਰਾਨ ਸੁਰੱਖਿਆ ਫੋਰਸ 'ਤੇ ਭੀੜ ਵੱਲੋਂ ਪੱਥਰਬਾਜੀ ਦੀਆਂ ਘਟਨਾਵਾਂ 'ਤੇ ਫਾਰੂਖ ਨੇ ਨਿਊਟਨ ਦਾ ਨਿਯਮ ਦੱਸਦੇ ਹੋਏ ਕਿਹਾ, ''ਹਰ ਕਿਰਿਆ ਦੇ ਬਦਲੇ 'ਚ ਉਸ ਦੇ ਬਰਾਬਰ ਅਤੇ ਇਕਦਮ ਵੱਖਰੀ ਪ੍ਰਕਿਰਿਆ ਹੁੰਦੀ ਹੈ। ਤੁਸੀਂ ਐਂਵੇ ਕਿਸ ਤਰ੍ਹਾਂ ਨਾਗਰਿਕਾਂ ਨੂੰ ਮਾਰ ਸਕਦੇ ਹੋ।''