ਆਕਾਸ਼ਗੰਗਾ ਦੀ ਸਿੰਫਨੀ ਦੀ ਪੁਸ਼ਟੀ ਕਰਨ ਲਈ ਖੋਜਕਰਤਾਵਾਂ ਨੂੰ ਲੱਗ ਗਏ 2 ਸਾਲ
Tuesday, May 19, 2020 - 01:15 AM (IST)

ਗਾਂਧੀਨਗਰ (ਯੂ.ਐੱਨ.ਆਈ.)-ਬ੍ਰਹਿਮਾਂਡ 'ਚ ਜਦੋਂ ਦੋ ਬਲੈਕਹੋਲ ਟਕਰਾ ਕੇ ਆਪਸ 'ਚ ਇਕ ਹੁੰਦੇ ਹਨ, ਉਦੋਂ ਉਨ੍ਹਾਂ ਦੇ ਮਿਲਨ ਤੋਂ ਇਕ ਵਿਨਾਸ਼ਕਾਰੀ ਧਮਾਕਾ ਉਠਦਾ ਹੈ ਪਰ ਉਸ ਦੀ ਗੂੰਜ ਧਰਤੀ ਤੱਕ ਪਹੁੰਚਦੇ-ਪਹੁੰਚਦੇ ਇੰਨੀ ਮੱਧਮ ਪੈ ਜਾਂਦੀ ਹੈ ਕਿ ਉਸ ਨੇ ਆਮ ਕੰਨਾਂ ਤੋਂ ਸੁਣਿਆ ਤੱਕ ਨਹੀਂ ਜਾ ਸਕਦਾ ਹੈ। ਹੁਣ ਤੱਕ ਅਣਸੁਣੇ ਇਸ ਬ੍ਰਹਿਮਾਂਡ ਸੰਗੀਤ ਨੂੰ ਭਾਰਤੀ ਖੋਜਕਰਤਾਵਾਂ ਨੇ ਪਹਿਲੀ ਵਾਰ ਸੁਣਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ।
ਆਈ.ਆਈ.ਟੀ. ਗਾਂਧੀਨਗਰ ਦੇ ਪੀ.ਐਚ.ਡੀ. ਵਿਦਿਆਰਥੀ ਸੋਮੇਨ ਰੋਏ, ਉਨ੍ਹਾਂ ਦੇ ਮਾਰਗਦਰਸ਼ਕ ਅਤੇ ਭੌਤਿਕੀ ਦੇ ਐਸੋਸੀਏਟ ਪ੍ਰੋ. ਆਨੰਦ ਸੇਨਗੁਪਤਾ ਅਤੇ ਚੇਨਈ ਗਣਿਤ ਸੰਸਥਾਨ ਦੇ ਪ੍ਰੋ. ਕੇ.ਜੀ. ਅਰੁਣ ਨੇ ਬ੍ਰਹਿਮਾਂਡ ਤੋਂ ਅਸਪੱਸ਼ਟ ਸਿਗਨਲਸ ਨੂੰ ਫੜਣ ਲਈ ਇਕ ਨਵੀਂ ਤਕਨੀਕ ਇਜਾਦ ਕੀਤੀ ਹੈ। ਬਲੈਕਹੋਲ ਦੇ ਟਕਰਾਉਣ ਦੀ ਇਹ ਪੂਰਨ ਸਿੰਫਨੀ ਦੋ ਅਸੀਮਤ ਬਲੈਕਹੋਲ ਦੇ ਮਰਜ ਦੀ ਸੰਖੇਪ ਜਾਣਕਾਰੀ ਤੋਂ ਪ੍ਰਾਪਤ ਹੋਈ, ਜਿਨ੍ਹਾਂ ਨੂੰ 12 ਅਪ੍ਰੈਲ 2019 ਨੂੰ ਲਿਗੋ ਅਤੇ ਵਰਗੋ ਡਿਟੈਕਟਰਾਂ ਨੇ ਫੜਿਆ। ਜਿਨ੍ਹਾਂ ਦੋ ਬਲੈਕਹੋਲ ਦੇ ਮਰਜ ਨਾਲ ਪੈਦਾ ਹੋਈਆਂ ਚੁੰਬਕੀ ਤਰੰਗਾਂ ਦਾ ਹੁਣ ਪਤਾ ਲੱਗਾ, ਉਨ੍ਹਾਂ ਵਿਚੋਂ ਇਕ ਦੂਜੇ ਤੋਂ ਵੱਡਾ ਹੈ। ਇਹ ਬਲੈਕਹੋਲ ਸੂਰਜ ਦੇ ਮੁਕਾਬਲੇ ਵਿਚ 8 ਤੋਂ 30 ਗੁਣਾ ਵੱਡੇ ਸਨ। ਇਨ੍ਹਾਂ ਚੁੰਬਕੀ ਤਰੰਗਾਂ ਨੂੰ ਜੀ.ਡਬਲਿਊ-190412 ਨਾਂ ਦਿੱਤਾ ਹੈ। ਇਹ ਮਰਜ ਲਗਭਗ 2 ਅਰਬ ਸਾਲ ਪਹਿਲਾਂ ਹੋਇਆ ਸੀ, ਜਦੋਂ ਧਰਤੀ 'ਤੇ ਸ਼ਾਇਦ ਯੂਨੀਸੈਲੂਲਰ ਜੀਵ ਸਨ। ਇਨ੍ਹਾਂ ਚੁੰਬਕੀ ਤਰੰਗਾਂ ਦੇ ਨਤੀਜਿਆਂ ਦੀ ਪੁਸ਼ਟੀ ਕਰਨ ਲਈ ਵਿਸਥਾਰਤ ਵਿਸ਼ਲੇਸ਼ਣ 'ਚ ਇਕ ਸਾਲ ਦਾ ਸਮਾਂ ਲੱਗਾ।
100 ਮੀਲ ਦੂਰੋਂ ਇਕ ਪੰਛੀ ਦੀ ਚਹਿਕ ਸੁਣਨ ਵਰਗੀ ਆਵਾਜ਼
ਚੁੰਬਕੀ ਤਰੰਗ ਖਗੋਲ ਵਿਗਿਆਨ 'ਚ ਪੀ.ਐਚ.ਡੀ. ਦੇ ਵਿਦਿਆਰਥੀ ਰੋਏ ਨੇ ਕਿਹਾ ਜਦੋਂ ਮੈਂ ਇਹ ਆਵਾਜ਼ ਸੁਣੀ ਤਾਂ ਮੈਨੂੰ ਬਹੁਤ ਖੁਸ਼ੀ ਹੋਈ। ਇਹ ਭੀੜ-ਭਾੜ ਵਾਲੇ ਬਾਜ਼ਾਰ 'ਚ ਮਾਈਕ੍ਰੋਫੋਨ ਲਗਾਉਣ ਅਤੇ 100 ਮੀਲ ਦੂਰੋਂ ਇਕੱਠੇ ਘੁੰਮਣ ਵਾਲੇ ਬਲੈਕਹੋਲ ਦੇ ਸਾਰੇ ਤੱਤਾਂ ਨੂੰ ਉਜਾਗਰ ਕਰਨ 'ਚ ਸਮਰੱਥ ਰਹੀ ਹੈ।
ਆਈਂਸਟਾਈਨ ਦੀ ਅਪ੍ਰਮਾਣਤ ਭਵਿੱਖਬਾਣੀ ਦੀ ਹੋਈ ਪੁਸ਼ਟੀ
ਇਨ੍ਹਾਂ ਖੋਜਕਰਤਾਵਾਂ ਨੇ ਐਲਬਰਟ ਆਈਂਸਟਾਈਨ ਦੀ ਆਮ ਰਿਸ਼ਤੇਦਾਰੀ ਦੇ ਸਿਧਾਂਤ ਦੀ ਅਜੇ ਤੱਕ ਅਪ੍ਰਮਾਣਤ ਭਵਿੱਖਬਾਣੀ ਦੀ ਵੀ ਪੁਸ਼ਟੀ ਕੀਤੀ ਕਿ ਚੁੰਬਕੀ ਤਰੰਗਾਂ ਵਿਚ ਸੰਗੀਤ ਯੰਤਰ ਦੇ ਓਵਰਟੋਨ ਦੇ ਬਰਾਬਰ ਇਕ ਤੋਂ ਜ਼ਿਆਦਾ ਓਰਬਿਟਲ ਫ੍ਰਿਕੁਐਂਸੀ ਹੁੰਦੀ ਹੈ। ਇਹ ਖੋਜ ਭਵਿੱਖ ਵਿਚ ਸਿਗਨਲ ਦੇ ਹਾਇਰ ਮਲਟੀਪੋਲਸ ਦੀ ਤੀਬਰਤਾ ਯਾਨੀ ਇਕ ਦੂਜੇ ਵਿਚ ਮਰਜ ਹੁੰਦੇ ਬਲੈਕਹੋਲ ਦੇ ਗੁਣਾਂ ਦੀ ਡੂੰਘੀ ਸਮਝ ਪ੍ਰਦਾਨ ਕਰ ਸਕਦੇ ਹਨ।