ਸੰਵਿਧਾਨ ਦੀ ਰੱਖਿਆ ਲਈ ਰਾਖਵੇਂਕਰਨ ''ਤੇ 50 ਫ਼ੀਸਦੀ ਦੀ ਹੱਦ ਹਟਾਉਣਾ ਜ਼ਰੂਰੀ : ਰਾਹੁਲ ਗਾਂਧੀ
Saturday, Oct 05, 2024 - 03:44 PM (IST)
ਕੋਲਹਾਪੁਰ (ਭਾਸ਼ਾ)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਸੰਵਿਧਾਨ ਦੀ ਰੱਖਿਆ ਲਈ ਰਾਖਵਾਂਕਰਨ 'ਤੇ ਮੌਜੂਦਾ 50 ਫ਼ੀਸਦੀ ਦੀ ਹੱਦ ਨੂੰ ਹਟਾਉਣਾ ਜ਼ਰੂਰੀ ਹੈ। ਰਾਹੁਲ ਨੇ ਇੱਥੇ 'ਸੰਵਿਧਾਨ ਸਨਮਾਨ ਸੰਮੇਲਨ' 'ਚ ਕਿਹਾ ਕਿ ਕਾਂਗਰਸ ਅਤੇ 'ਇੰਡੀਆ' ਗਠਜੋੜ ਇਹ ਯਕੀਨੀ ਕਰਨਗੇ ਕਿ ਰਾਖਵਾਂਕਰਨ ਦੀ ਇਸ 50 ਫ਼ੀਸਦੀ ਦੀ ਹੱਦ ਨੂੰ ਹਟਾਉਣ ਲਈ ਕਾਨੂੰਨ ਪਾਸ ਹੋਵੇ।
ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ,''ਅਸੀਂ ਯਕੀਨੀ ਕਰਾਂਗੇ ਕਿ ਲੋਕ ਸਭਾ ਅਤੇ ਰਾਜ ਸਭਾ 'ਚ ਜਾਤੀ ਜਨਗਣਨਾ 'ਤੇ ਕਾਨੂੰਨ ਪਾਸ ਹੋਵੇ ਅਤੇ ਕੋਈ ਵੀ ਤਾਕਤ ਇਸ ਨੂੰ ਰੋਕ ਨਹੀਂ ਸਕੇਗੀ।'' ਕਾਂਗਰਸ ਆਗੂ ਨੇ ਕਿਹਾ ਕਿ ਸਕੂਲਾਂ 'ਚ ਦਲਿਤਾਂ ਜਾਂ ਪਿਛੜੇ ਵਰਗਾਂ ਦਾ ਇਤਿਹਾਸ ਨਹੀਂ ਪੜ੍ਹਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਹੁਣ ਉਸ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8