IT ਵਿਭਾਗ ਅੱਜ ਤੋਂ ਸ਼ੁਰੂ ਕਰੇਗਾ ਈ-ਕੈਂਪੇਨ, ਮੋਟਾ ਲੈਣ-ਦੇਣ ਕਰ ਕੇ ITR ਨਾ ਭਰਨ ਵਾਲੇ ਰਾਡਾਰ ’ਤੇ

Monday, Jul 20, 2020 - 05:39 PM (IST)

IT ਵਿਭਾਗ ਅੱਜ ਤੋਂ ਸ਼ੁਰੂ ਕਰੇਗਾ ਈ-ਕੈਂਪੇਨ, ਮੋਟਾ ਲੈਣ-ਦੇਣ ਕਰ ਕੇ ITR ਨਾ ਭਰਨ ਵਾਲੇ ਰਾਡਾਰ ’ਤੇ

ਨਵੀਂ ਦਿੱਲੀ - ਆਮਦਨ ਕਰ ਵਿਭਾਗ ਨੇ ਕੁੱਝ ਅਜਿਹੇ ਲੋਕਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੇ ਕਾਫੀ ਮੋਟਾ ਲੈਣ-ਦੇਣ ਕਰਨ ਦੇ ਬਾਵਜੂਦ ਮੁਲਾਂਕਣ ਸਾਲ 2019-20 (ਵਿੱਤੀ ਸਾਲ 2018-19 ਦੇ ਸੰਦਰਭ ’ਚ) ਲਈ ਰਿਟਰਨ (ਆਈ. ਟੀ. ਆਰ.) ਦਾਖਲ ਨਹੀਂ ਕੀਤਾ ਹੈ ਜਾਂ ਉਨ੍ਹਾਂ ਦੇ ਰਿਟਰਨ ’ਚ ਕਮੀਆਂ ਹਨ।

ਕੇਂਦਰੀ ਪ੍ਰਤੱਖ ਕਰ ਬੋਰਡ (ਸੀ. ਬੀ. ਡੀ. ਟੀ.) ਨੇ ਇਕ ਬਿਆਨ ’ਚ ਕਿਹਾ ਕਿ ਮੁਲਾਂਕਣ ਸਾਲ 2019-20 ਲਈ ਆਮਦਨ ਕਰ ਰਿਟਰਨ ਦਾਖਲ ਕਰਨ ਅਤੇ ਸੋਧ ਦੀ ਆਖਰੀ ਤਰੀਕ 31 ਜੁਲਾਈ 2020 ਹੈ। ਵਿਭਾਗ ਕਰਦਾਤਿਆਂ ਦੀ ਸਹੂਲਤ ਲਈ ਸਵੈਇੱਛੁਕ ਇਕਰਾਰਨਾਮਾ (ਵਾਲੰਟੀਅਰ ਕੰਪਲੇਂਸ) ਨੂੰ ਲੈ ਕੇ 20 ਜੁਲਾਈ ਤੋਂ ਈ-ਅਭਿਆਨ ਸ਼ੁਰੂ ਕਰੇਗਾ।

ਇਹ ਵੀ ਦੇਖੋ : Amazon 'ਤੇ ਸ਼ੁਰੂ ਹੋਈ Apple ਦੀ ਸੇਲ, ਮਿਲਣਗੇ ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ iPhone

ਸੀ. ਬੀ. ਡੀ. ਟੀ. ਨੇ ਕਿਹਾ ਕਿ ਈ-ਅਭਿਆਨ ਦਾ ਮਕਸਦ ਕਰਦਾਤਿਆਂ ਨੂੰ ਕਰ ਜਾਂ ਵਿੱਤੀ ਲੈਣ-ਦੇਣ ਸਬੰਧੀ ਜਾਣਕਾਰੀ ਨੂੰ ਆਨਲਾਈਨ ਤਸਦੀਕੀ ਕਰਨ ’ਚ ਮਦਦ ਕਰਨਾ ਅਤੇ ਵਾਲੰਟਰੀ ਕੰਪਲੇਂਸ ਨੂੰ ਬੜ੍ਹਾਵਾ ਦੇਣਾ ਹੈ ਤਾਂਕਿ ਕਰਦਾਤਿਆਂ ਨੂੰ ਨੋਟਿਸ ਜਾਂ ਸਕਰੂਟਨੀ ਆਦਿ ਪ੍ਰਕਿਰਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।

ਸੀ. ਬੀ. ਡੀ. ਟੀ. ਨੇ ਕਿਹਾ ਕਿ ਡਾਟਾ ਵਿਸ਼ਲੇਸ਼ਣ ਨਾਲ ਕੁੱਝ ਅਜਿਹੇ ਕਰਦਾਤਿਆਂ ਬਾਰੇ ਪਤਾ ਲੱਗਾ ਹੈ, ਜਿਨ੍ਹਾਂ ਨੇ ਕਾਫੀ ਜ਼ਿਆਦਾ ਲੈਣ- ਦੇਣ ਕੀਤਾ ਹੈ ਪਰ ਉਨ੍ਹਾਂ ਨੇ ਮੁਲਾਂਕਣ ਸਾਲ 2019-20 (ਵਿੱਤੀ ਸਾਲ 2018-19 ਦੇ ਸੰਦਰਭ ’ਚ) ਲਈ ਰਿਟਰਨ ਦਾਖਲ ਨਹੀਂ ਕੀਤਾ ਹੈ। ਰਿਟਰਨ ਦਾਖਲ ਨਾ ਕਰਨ ਵਾਲਿਆਂ ਤੋਂ ਇਲਾਵਾ ਰਿਟਰਨ ਫਾਈਲ ਕਰਨ ਵਾਲੇ ਕਈ ਅਜਿਹੇ ਲੋਕਾਂ ਦੀ ਪਛਾਣ ਹੋਈ ਹੈ, ਜਿਨ੍ਹਾਂ ਦੇ ਜ਼ਿਆਦਾ ਧਨਰਾਸ਼ੀ ਵਾਲੇ ਲੈਣ-ਦੇਣ ਅਤੇ ਉਨ੍ਹਾਂ ਦੇ ਆਮਦਨ ਕਰ ਰਿਟਰਨ ਆਪਸ ’ਚ ਮੇਲ ਨਹੀਂ ਖਾਂਧੇ ਹਨ।

ਇਹ ਵੀ ਦੇਖੋ : ਰੇਲ ਯਾਤਰੀਆਂ ਲਈ ਖੁਸ਼ਖ਼ਬਰੀ : ਵੇਟਿੰਗ ਦੀ ਟੈਨਸ਼ਨ ਹੋਵੇਗੀ ਖ਼ਤਮ, ਮਿਲੇਗੀ ਸਿਰਫ confirm ਟਿਕਟ

11 ਦਿਨਾਂ ਦਾ ਹੈ ਕੈਂਪੇਨ

ਵਿਭਾਗ ਨੇ ਦੱਸਿਆ ਕਿ 11 ਦਿਨਾਂ ਤੱਕ ਚੱਲਣ ਵਾਲਾ ਈ-ਅਭਿਆਨ 31 ਜੁਲਾਈ 2020 ਨੂੰ ਖਤਮ ਹੋਵੇਗਾ ਅਤੇ ਇਸ ਦੌਰਾਨ ਉਨ੍ਹਾਂ ਲੋਕਾਂ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਜਾਂ ਤਾਂ ਰਿਟਰਨ ਦਾਖਲ ਨਹੀਂ ਕੀਤਾ ਹੈ ਜਾਂ ਉਨ੍ਹਾਂ ਦੇ ਰਿਟਰਨ ’ਚ ਕਮੀਆਂ ਹਨ। ਬਿਆਨ ਮੁਤਾਬਕ ਈ-ਅਭਿਆਨ ਯੋਜਨਾ ਤਹਿਤ ਆਮਦਨ ਕਰ ਵਿਭਾਗ ਕੇਂਦਰਿਤ ਲੋਕਾਂ ਨੂੰ ਈ-ਮੇਲ ਜਾਂ ਐੱਸ. ਐੱਮ. ਐੱਸ. ਭੇਜੇਗਾ ਤਾਂਕਿ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੇ ਲੈਣ-ਦੇਣ ਦੀ ਤਸਦੀਕ ਕੀਤੀ ਜਾ ਸਕੇ।

ਕਰਦਾਤਿਆਂ ਨੂੰ ਨਹੀਂ ਜਾਣਾ ਹੋਵੇਗਾ ਆਮਦਨ ਕਰ ਦਫਤਰ

ਕਰਦਾਤਾ ਆਪਣੇ ਹਾਈ ਵੈਲਿਊ ਟਰਾਂਜ਼ੈਕਸ਼ਨਜ਼ ਦੀ ਡਿਟੇਲ ਸਬੰਧਤ ਪੋਰਟਲ ’ਤੇ ਐਕਸੈੱਸ ਕਰ ਸਕਦੇ ਹਨ ਅਤੇ ਪ੍ਰਤੀਕਿਰਿਆ ਆਨਲਾਈਨ ਸਬਮਿਟ ਕਰ ਸਕਦੇ ਹਨ। ਉਨ੍ਹਾਂ ਨੂੰ ਆਮਦਨ ਕਰ ਵਿਭਾਗ ਦੇ ਦਫਤਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਆਮਦਨ ਕਰ ਵਿਭਾਗ ਨੂੰ ਇਹ ਸੂਚਨਾ ਵਿੱਤੀ ਲੈਣ-ਦੇਣ ਬਿਊਰੇ (ਐੱਸ. ਐੱਫ. ਟੀ.), ਸਰੋਤ ’ਤੇ ਕਰ ਕਟੌਤੀ (ਟੀ. ਡੀ. ਐੱਸ.), ਸਰੋਤ ’ਤੇ ਕਰ ਭੰਡਾਰਨ (ਟੀ. ਸੀ. ਐੱਸ. ) ਅਤੇ ਵਿਦੇਸ਼ ਤੋਂ ਪੈਸਾ ਪ੍ਰਾਪਤੀ (ਫਾਰਮ 15 ਸੀਸੀ) ਵਰਗੇ ਦਸਤਾਵੇਜ਼ਾਂ ਤੋਂ ਮਿਲੀ ਹੈ।

ਇਹ ਵੀ ਦੇਖੋ : ਕੋਰੋਨਾ 'ਤੇ ਜਿੱਤ ਪ੍ਰਾਪਤ ਕਰਨ ਵਾਲੇ ਮਰੀਜ਼ਾਂ ਨੂੰ ਪੂਰੀ ਜ਼ਿੰਦਗੀ ਰਹਿ ਸਕਦੀਆਂ ਨੇ ਇਹ ਸਿਹਤ ਸਮੱਸਿਆਵਾਂ


author

Harinder Kaur

Content Editor

Related News