ਇਸਰੋ ਮਨੁੱਖੀ ਮਿਸ਼ਨ ’ਚ ਮਹਿਲਾ ਪਾਇਲਟਾਂ ਨੂੰ ਦੇਵੇਗਾ ਪਹਿਲ : ਸੋਮਨਾਥ

Monday, Oct 23, 2023 - 04:19 PM (IST)

ਇਸਰੋ ਮਨੁੱਖੀ ਮਿਸ਼ਨ ’ਚ ਮਹਿਲਾ ਪਾਇਲਟਾਂ ਨੂੰ ਦੇਵੇਗਾ ਪਹਿਲ : ਸੋਮਨਾਥ

ਤਿਰੂਵਨੰਤਪੁਰਮ (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐੱਸ. ਸੋਮਨਾਥ ਨੇ ਐਤਵਾਰ ਨੂੰ ਕਿਹਾ ਕਿ ਪੁਲਾੜ ਏਜੰਸੀ ਬਹੁਤ ਚਿਰ ਤੋਂ ਉਡੀਕੇ ਜਾ ਰਹੇ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ‘ਗਗਨਯਾਨ’ ਮਿਸ਼ਨ ਲਈ ਲੜਾਕੂ ਜਹਾਜ਼ ਉਡਾਉਣ ਵਾਲੀਆਂ ਮਹਿਲਾ ਪਾਇਲਟਾਂ ਜਾਂ ਮਹਿਲਾ ਵਿਗਿਆਨੀਆਂ ਨੂੰ ਪਹਿਲ ਦਿੰਦੀ ਹੈ ਅਤੇ ਭਵਿੱਖ ’ਚ ਉਨ੍ਹਾਂ ਨੂੰ ਭੇਜਣਾ ਸੰਭਵ ਹੋਵੇਗਾ। ਉਨ੍ਹਾਂ ਕਿਹਾ ਕਿ ਇਸਰੋ ਅਗਲੇ ਸਾਲ ਆਪਣੇ ਮਨੁੱਖ ਰਹਿਤ ਗਗਨਯਾਨ ਪੁਲਾੜ ਗੱਡੀ ’ਚ ਇਕ ਔਰਤ ਹਿਊਮਨੋਇਡ (ਇਕ ਰੋਬੋਟ ਜੋ ਮਨੁੱਖ ਵਰਗਾ ਦਿਖਾਈ ਦਿੰਦਾ ਹੈ) ਭੇਜੇਗਾ। 

ਇਹ ਵੀ ਪੜ੍ਹੋ : ਮਿਹਨਤ 'ਤੇ ਫਿਰ ਗਿਆ ਪਾਣੀ, 125 ਫੁੱਟ ਦਾ ਰਾਵਣ ਡਿੱਗਿਆ, 12 ਲੱਖ ਰੁਪਏ 'ਚ ਹੋਇਆ ਸੀ ਤਿਆਰ

ਉਨ੍ਹਾਂ ਕਿਹਾ ਕਿ ਇਸਰੋ ਦਾ ਟੀਚਾ ਤਿੰਨ ਦਿਨਾਂ ਦੇ ਗਗਨਯਾਨ ਮਿਸ਼ਨ ਲਈ ਮਨੁੱਖ ਨੂੰ 400 ਕਿਲੋਮੀਟਰ ਦੇ ਧਰਤੀ ਦੇ ਹੇਠਲੇ ਪੰਧ ’ਚ ਪੁਲਾੜ ’ਚ ਭੇਜਣਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਧਰਤੀ ’ਤੇ ਵਾਪਸ ਲਿਆਉਣਾ ਹੈ। ਸੋਮਨਾਥ ਨੇ ਫੋਨ ’ਤੇ ਇਕ ਸਵਾਲ ਦੇ ਜਵਾਬ ’ਚ ਕਿਹਾ,‘‘ਇਸ ’ਚ ਕੋਈ ਸ਼ੱਕ ਨਹੀਂ ਹੈ... ਪਰ ਸਾਨੂੰ ਭਵਿੱਖ ’ਚ ਅਜਿਹੇ ਸੰਭਾਵੀ (ਮਹਿਲਾ) ਉਮੀਦਵਾਰਾਂ ਪਤਾ ਲਾਉਣਾ ਹੋਵੇਗਾ।''

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News