ਅਮਰੀਕਾ ਦਾ ਬਣਿਆ 6,500 ਕਿਲੋ ਭਾਰਾ ਉਪਗ੍ਰਹਿ ਲਾਂਚ ਕਰੇਗਾ ISRO
Monday, Aug 11, 2025 - 09:55 AM (IST)

ਨੈਸ਼ਨਲ ਡੈਸਕ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਗਲੇ ਕੁਝ ਮਹੀਨਿਆਂ ’ਚ ਅਮਰੀਕਾ ਦਾ ਬਣਿਆ 6,500 ਕਿਲੋ ਭਾਰ ਵਾਲਾ ਸੰਚਾਰ ਉਪਗ੍ਰਹਿ (ਕਮਿਊਨੀਕੇਸ਼ਨ ਸੈਟੇਲਾਈਟ) ਲਾਂਚ ਕਰੇਗਾ। ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਨਾਰਾਇਣਨ ਨੇ ਚੇਨਈ ਦੇ ਨੇੜੇ ਕੱਟਨਕੁਲਾਥੁਰ ’ਚ ਆਯੋਜਿਤ ਇਕ ਪ੍ਰੋਗਰਾਮ ’ਚ ਕਿਹਾ ਕਿ 30 ਜੁਲਾਈ ਨੂੰ ਜੀ.ਐੱਸ.ਐੱਲ.ਵੀ.-ਐੱਫ16 ਰਾਕੇਟ ਰਾਹੀਂ ਨਾਸਾ-ਇਸਰੋ ਸਿੰਥੈਟਿਕ ਅਪਰਚਰ ਰਾਡਾਰ (ਨਿਸਾਰ) ਮਿਸ਼ਨ ਦੀ ਇਤਿਹਾਸਕ ਲਾਂਚਿੰਗ ਤੋਂ ਬਾਅਦ ਇਸਰੋ ਅਮਰੀਕਾ ਦੇ ਬਣੇ ਇਕ ਹੋਰ ਉਪਗ੍ਰਹਿ ਨੂੰ ਪੁਲਾੜ ਦੇ ਪੰਧ ’ਚ ਸਥਾਪਤ ਕਰੇਗਾ।
ਇਹ ਵੀ ਪੜ੍ਹੋ- 'ਮੈਂ ਮਰਨ ਜਾ ਰਿਹਾਂ...', ਲਾਈਵ ਆ ਕੇ ਮੁੰਡੇ ਨੇ ਚਾਕੂ ਨਾਲ ਵਿੰਨ੍ਹ ਲਈ ਆਪਣੀ ਛਾਤੀ
ਆਪਣੇ ਸੰਬੋਧਨ ’ਚ ਇਸਰੋ ਮੁਖੀ ਨੇ ਯਾਦ ਦਿਵਾਇਆ ਕਿ ਭਾਰਤੀ ਪੁਲਾੜ ਏਜੰਸੀ ਦੀ ਸਥਾਪਨਾ 1963 ’ਚ ਹੋਈ ਸੀ। ਉਨ੍ਹਾਂ ਕਿਹਾ, ‘‘ਉਸੇ ਸਾਲ ਅਮਰੀਕਾ ਨੇ ਇਕ ਛੋਟਾ ਰਾਕੇਟ ਦਾਨ ਕੀਤਾ ਸੀ, ਜਿਸ ਨਾਲ ਭਾਰਤੀ ਪੁਲਾੜ ਪ੍ਰੋਗਰਾਮ ਸ਼ੁਰੂ ਹੋਇਆ ਸੀ। ਉਹ 21 ਨਵੰਬਰ 1963 ਦਾ ਦਿਨ ਸੀ।’’
ਨਾਰਾਇਣਨ ਨੇ ਕਿਹਾ ਕਿ 1975 ’ਚ ਅਮਰੀਕਾ ਵੱਲੋਂ ਮੁਹੱਈਆ ਕਰਵਾਏ ਗਏ ਉਪਗ੍ਰਹਿ ਡਾਟਾ ਰਾਹੀਂ ਇਸਰੋ ਨੇ 6 ਭਾਰਤੀ ਸੂਬਿਆਂ ਦੇ 2,400 ਪਿੰਡਾਂ ’ਚ 2,400 ਟੈਲੀਵਿਜ਼ਨ ਸੈੱਟ ਲਾ ਕੇ ‘ਜਨ ਸੰਚਾਰ’ ਦਾ ਪ੍ਰੀਖਣ ਕੀਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e