ਅੱਜ ਸ਼ਾਮ ਲਾਂਚ ਹੋਵੇਗਾ ਇਸਰੋ ਦਾ 6ਵਾਂ ਨੇਵੀਗੇਸ਼ਨ ਉਪਗ੍ਰਹਿ

Thursday, Mar 10, 2016 - 11:27 AM (IST)

 ਅੱਜ ਸ਼ਾਮ ਲਾਂਚ ਹੋਵੇਗਾ ਇਸਰੋ ਦਾ 6ਵਾਂ ਨੇਵੀਗੇਸ਼ਨ ਉਪਗ੍ਰਹਿ

ਨਵੀਂ ਦਿੱਲੀ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਆਪਣਾ 6ਵਾਂ ਨੇਵੀਗੇਸ਼ਨ ਉਪਗ੍ਰਹਿ IRNSS-1ਐਫ ਲਾਂਚ ਕਰੇਗਾ। ਇਸ ਉਪਗ੍ਰਹਿ ਦੀ ਮਦਦ ਨਾਲ ਭਾਰਤ ਅਮਰੀਕਾ ਦੇ ਗਲੋਬਲ ਸਥਿਤੀ ਸਿਸਟਮ ਵਰਗਾ ਆਪਣਾ ਨੇਵੀਗੇਸ਼ਨ ਸਿਸਟਮ ਸਥਾਪਤ ਕਰ ਸਕੇਗਾ। ਮੰਗਲਵਾਰ ਨੂੰ 6ਵੇਂ ਸੈਟੇਲਾਈਟ ਦੇ ਲਾਂਚ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਸੀ। ਇਸਰੋ ਦੇ ਅਧਿਕਾਰੀ ਮੁਤਾਬਕ 4 ਉਪਗ੍ਰਹਾਂ ਦੇ ਲਾਂਚ ਨਾਲ ਅਸੀਂ 18 ਘੰਟੇ ਤੱਕ ਨੇਵੀਗੇਸ਼ਨ ਪ੍ਰਦਾਨ ਕਰਨ ''ਚ ਸਮਰੱਥ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ IRNSS-1ਐਫ ਸਿਸਟਮ ਇਸ ਸਾਲ ਦੇ ਅਖੀਰ ਤੱਕ ਕੰਮ ਕਰਨ ਲੱਗੇਗਾ। 
ਇਸ ਉਪਗ੍ਰਹਿ ਨੂੰ ਅੱਜ ਸ਼ਾਮ 4 ਵਜੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਸਟੇਸ਼ਨ ਤੋਂ ਲਾਂਚ ਕੀਤਾ ਜਾਵੇਗਾ। ਲਾਂਚ ਲਈ ਪੀ. ਐਸ. ਐਲ. ਵੀ. ਸੀ 32 ਰਾਕੇਟ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਸਰੋ ਜੁਲਾਈ 2013 ਤੋਂ ਇਸ ਸਾਲ ਜਨਵਰੀ ਤੱਕ IRNSS-1ਐਫ, 1ਏ, 1ਬੀ, 1ਡੀ, ਅਤੇ 1ਈ ਲਾਂਚ ਕਰ ਚੁੱਕਾ ਹੈ। ਹਰ ਉਪਗ੍ਰਹਿ ਦੀ ਲਾਗਤ ਤਕਰੀਬਨ 150 ਕਰੋੜ ਰੁਪਏ ਹੈ।


author

Tanu

News Editor

Related News