ਅਮਰੀਕਾ ਦਾ ਬਣਿਆ 6,500 ਕਿਲੋ ਭਾਰਾ ਉਪਗ੍ਰਹਿ ਲਾਂਚ ਕਰੇਗਾ ਇਸਰੋ

Sunday, Aug 10, 2025 - 11:39 PM (IST)

ਅਮਰੀਕਾ ਦਾ ਬਣਿਆ 6,500 ਕਿਲੋ ਭਾਰਾ ਉਪਗ੍ਰਹਿ ਲਾਂਚ ਕਰੇਗਾ ਇਸਰੋ

ਚੇਨਈ (ਭਾਸ਼ਾ)-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਗਲੇ ਕੁਝ ਮਹੀਨਿਆਂ ’ਚ ਅਮਰੀਕਾ ਦਾ ਬਣਿਆ 6,500 ਕਿਲੋ ਭਾਰ ਵਾਲਾ ਸੰਚਾਰ ਉਪਗ੍ਰਹਿ ਲਾਂਚ ਕਰੇਗਾ। ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਨਾਰਾਇਣਨ ਨੇ ਚੇਨਈ ਦੇ ਨੇੜੇ ਕੱਟਨਕੁਲਾਥੁਰ ’ਚ ਆਯੋਜਿਤ ਇਕ ਪ੍ਰੋਗਰਾਮ ’ਚ ਕਿਹਾ ਕਿ 30 ਜੁਲਾਈ ਨੂੰ ਜੀ. ਐੱਸ. ਐੱਲ. ਵੀ.-ਐੱਫ16 ਰਾਕੇਟ ਰਾਹੀਂ ਨਾਸਾ-ਇਸਰੋ ਸਿੰਥੈਟਿਕ ਅਪਰਚਰ ਰਾਡਾਰ (ਨਿਸਾਰ) ਮਿਸ਼ਨ ਦੀ ਇਤਿਹਾਸਕ ਲਾਂਚਿੰਗ ਤੋਂ ਬਾਅਦ ਇਸਰੋ ਅਮਰੀਕਾ ਦੇ ਬਣੇ ਇਕ ਹੋਰ ਉਪਗ੍ਰਹਿ ਨੂੰ ਪੁਲਾੜ ਦੇ ਪੰਧ ’ਚ ਸਥਾਪਤ ਕਰੇਗਾ।

ਆਪਣੇ ਸੰਬੋਧਨ ’ਚ ਇਸਰੋ ਮੁਖੀ ਨੇ ਯਾਦ ਦਿਵਾਇਆ ਕਿ ਭਾਰਤੀ ਪੁਲਾੜ ਏਜੰਸੀ ਦੀ ਸਥਾਪਨਾ 1963 ’ਚ ਹੋਈ ਸੀ। ਉਨ੍ਹਾਂ ਕਿਹਾ, ‘‘ਉਸੇ ਸਾਲ ਅਮਰੀਕਾ ਨੇ ਇਕ ਛੋਟਾ ਰਾਕੇਟ ਦਾਨ ਕੀਤਾ ਸੀ, ਜਿਸ ਨਾਲ ਭਾਰਤੀ ਪੁਲਾੜ ਪ੍ਰੋਗਰਾਮ ਸ਼ੁਰੂ ਹੋਇਆ ਸੀ। ਉਹ 21 ਨਵੰਬਰ 1963 ਦਾ ਦਿਨ ਸੀ।’’

ਨਾਰਾਇਣਨ ਨੇ ਕਿਹਾ ਕਿ 1975 ’ਚ ਅਮਰੀਕਾ ਵੱਲੋਂ ਮੁਹੱਈਆ ਕਰਵਾਏ ਗਏ ਉਪਗ੍ਰਹਿ ਡਾਟਾ ਰਾਹੀਂ ਇਸਰੋ ਨੇ 6 ਭਾਰਤੀ ਸੂਬਿਆਂ ਦੇ 2,400 ਪਿੰਡਾਂ ’ਚ 2,400 ਟੈਲੀਵਿਜ਼ਨ ਸੈੱਟ ਲਾ ਕੇ ‘ਜਨ ਸੰਚਾਰ’ ਦਾ ਪ੍ਰੀਖਣ ਕੀਤਾ ਸੀ।


author

Hardeep Kumar

Content Editor

Related News