ਇਸਰੋ ਨੇ ਪੁਲਾੜ ਸਟੇਸ਼ਨ ’ਚ ਮੌਜੂਦ ਸ਼ੁਭਾਂਸ਼ੂ ਨਾਲ ਵਿਦਿਆਰਥੀਆਂ ਦੀ ਕਰਵਾਈ ਗੱਲਬਾਤ

Tuesday, Jul 08, 2025 - 09:28 AM (IST)

ਇਸਰੋ ਨੇ ਪੁਲਾੜ ਸਟੇਸ਼ਨ ’ਚ ਮੌਜੂਦ ਸ਼ੁਭਾਂਸ਼ੂ ਨਾਲ ਵਿਦਿਆਰਥੀਆਂ ਦੀ ਕਰਵਾਈ ਗੱਲਬਾਤ

ਚੇਨਈ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕੌਮਾਂਤਰੀ ਪੁਲਾੜ ਸਟੇਸ਼ਨ ਵਿਖੇ ਮੌਜੂਦ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨਾਲ ਵਿਦਿਆਰਥੀਆਂ ਦੀ ਗੱਲਬਾਤ ਕਰਵਾਉਣ ਲਈ ਸੋਮਵਾਰ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸਰੋ ਨੇ ਇਕ ਬਿਆਨ ’ਚ ਕਿਹਾ ਕਿ ਸ਼ੁਭਾਂਸ਼ੂ ਸ਼ੁਕਲਾ ਨੇ ਕੁਝ ਦਿਨ ਪਹਿਲਾਂ ਤਿਰੂਵਨੰਤਪੁਰਮ ਅਤੇ ਲਖਨਊ ’ਚ ਆਯੋਜਿਤ ਸੈਸ਼ਨਾਂ ’ਚ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਸੀ। ਇਸਰੋ ਦਾ ਮੰਤਵ ਵਿਦਿਆਰਥੀ ਨਾਲ ਗੱਲਬਾਤ ਰਾਹੀਂ ਪੁਲਾੜ ਸਰਗਰਮੀਆਂ, ਤਕਨਾਲੋਜੀ ਤੇ ਐਪਲੀਕੇਸ਼ਨ ’ਚ ਨੌਜਵਾਨ ਮਨਾਂ ਦੀ ਉਤਸੁਕਤਾ ਨੂੰ ਜਗਾਉਣਾ ਹੈ।

ਕੇਰਲ ਦੇ ਲਗਭਗ 200 ਵਿਦਿਆਰਥੀਆਂ ਨੇ ਇਸਰੋ ਦੇ ਵਿਕਰਮ ਸਾਰਾਭਾਈ ਸਪੇਸ ਸੈਂਟਰ ਤਿਰੂਵਨੰਤਪੁਰਮ ਦੇ ਕੈਂਪਸ ’ਚ ਆਯੋਜਿਤ ਗੱਲਬਾਤ ’ਚ ਹਿੱਸਾ ਲਿਆ। ਇਸੇ ਤਰ੍ਹਾਂ ਸਿਟੀ ਮੋਂਟੇਸਰੀ ਸਕੂਲ, ਲਖਨਊ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਲਖਨਊ ’ਚ ਇਸ ਪ੍ਰੋਗਰਾਮ ਦਾ ਤਾਲਮੇਲ ਇਸਰੋ ਦੀ ਟੈਲੀਮੈਟਰੀ, ਟ੍ਰੈਕਿੰਗ ਤੇ ਕਮਾਂਡ ਨੈੱਟਵਰਕ ਟੀਮ ਵੱਲੋਂ ਕੀਤਾ ਗਿਆ ਸੀ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਇਸਰੋ ਦੇ ਵਿਗਿਆਨੀਆਂ ਨਾਲ ਇੰਟਰਐਕਟਿਵ ਸੈਸ਼ਨਾਂ ’ਚ ਹਿੱਸਾ ਲਿਆ। ਉਨ੍ਹਾਂ ਸਪੇਸ ਮਿਊਜ਼ੀਅਮ ਦਾ ਦੌਰਾ ਕੀਤਾ। ਉਨ੍ਹਾਂ ਨੂੰ ਇਸਰੋ ਦੀਆਂ ਪ੍ਰਾਪਤੀਆਂ ਤੇ ਭਵਿੱਖ ਦੇ ਯੋਜਨਾਬੱਧ ਮਿਸ਼ਨਾਂ ਬਾਰੇ ਜਾਣਕਾਰੀ ਦਿੱਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News