ਇਸਰੋ ਦੀ ਗੁਪਤ ਜਾਣਕਾਰੀ 'ਚ ਸੰਨ੍ਹ ਲਾਉਣ ਦੀ ਕੋਸ਼ਿਸ਼! ਕੇਰਲ ਪੁਲਸ ਦਾ ਵੀ ਆਇਆ ਨਾਂ, ਜਾਣੋ ਪੂਰਾ ਮਾਮਲਾ
Saturday, Nov 12, 2022 - 03:59 PM (IST)
ਤਿਰੂਵਨੰਤਪੁਰਮ (ਵਾਰਤਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਕੇਵਿਕਰਮ ਸਾਰਾਭਾਈ ਪੁਲਾੜ ਕੇਂਦਰ ਰਾਕੇਟ ਵਿਗਿਆਨੀ ਪ੍ਰਵੀਨ ਮੌਰਿਆ ਨੇ ਇਕ ਸਨਸਨੀਖੇਜ਼ ਖ਼ੁਲਾਸਾ ਕੀਤਾ ਹੈ। ਪ੍ਰਵੀਨ ਨੇ ਦੋਸ਼ ਲਗਾਏ ਹਨ ਕਿ ਕੇਰਲ ਪੁਲਸ ਦੀ ਮਦਦ ਨਾਲ ਦੁਬਈ ਦੇ ਇਕ ਸ਼ਖ਼ਸ ਨੇ ਉਨ੍ਹਾਂ ਤੋਂ ਇਸਰੋ ਨਾਲ ਸੰਬੰਧਤ ਗੁਪਤ ਜਾਣਕਾਰੀ ਦੇਣ ਦੀ ਮੰਗ ਕੀਤੀ ਹੈ ਅਤੇ ਬਦਲੇ 'ਚ ਮੋਟੀ ਰਕਮ ਦੀ ਪੇਸ਼ਕਸ਼ ਕੀਤੀ ਹੈ। ਇਸਰੋ ਵਲੋਂ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਵਿਗਿਆਨੀ ਪ੍ਰਵੀਨ ਮੌਰਿਆ ਨੇ ਟਵੀਟ ਕੀਤਾ,''ਜਾਸੂਸੀ ਕਰਨ ਲਈ ਕੇਰਲ ਪੁਲਸ ਦੀ ਮਦਦ ਨਾਲ ਜਾਸੂਸਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ, ਜਿਸ 'ਚ ਉਸ ਨੇ ਇਸਰੋ ਨਾਲ ਜੁੜੀ ਗੁਪਤ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਮੇਰੇ 'ਤੇ ਝੂਠੇ ਪੁਲਸ ਕੇਸ ਕਰ ਦਿੱਤੇ। ਹੁਣ ਉਨ੍ਹਾਂ ਨੇ ਮੈਨੂੰ ਕੇਸ ਵਾਪਸ ਲੈਣ ਦੇ ਬਦਲੇ 'ਚ ਉਨ੍ਹਾਂ ਲਈ ਕੰਮ ਕਰਨ ਦੀ ਪੇਸ਼ਕਸ਼ ਕੀਤੀ।''
ਉਨ੍ਹਾਂ ਦੱਸਿਆ ਕਿ ਗੁਪਤ ਜਾਣਕਾਰੀ ਹਾਸਲ ਕਰਨ ਦੀ ਫ਼ਿਰਾਕ ਵਾਲੇ ਸ਼ਖ਼ਸ ਨੇ ਉਨ੍ਹਾਂ ਦੇ ਇਨਕਾਰ 'ਤੇ, ਉਨ੍ਹਾਂ 'ਤੇ ਚਰਸ (ਗਾਂਜਾ) ਵੇਚਣ ਦੇ ਦੋਸ਼ ਦਾ ਕੇਸ ਦਰਜ ਕਰਵਾ ਦਿੱਤਾ। ਜਦੋਂ ਕੇਰਲ ਪੁਲਸ ਨੇ ਇਸ ਮਾਮਲੇ ਨਾਲ ਜੁੜੀ ਜਾਂਚ ਕੀਤੀ ਤਾਂ ਉਨ੍ਹਾਂ ਚਰਸ ਵੇਚਣ ਦਾ ਕੋਈ ਸਬੂਤ ਨਹੀਂ ਮਿਲਿਆ। ਸ਼੍ਰੀ ਮੌਰਿਆ ਨੇ ਕਿਹਾ ਕਿ ਇਸਰੋ ਦੇ ਚੇਅਰਮੈਨ ਨੇ ਪ੍ਰਧਾਨ ਮੰਤਰੀ ਨੂੰ ਕਈ ਪੱਤਰ ਲਿਖੇ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੂੰ ਇਕ ਖੁਫ਼ੀਆ ਜਾਂਚ ਦੀ ਜ਼ਰੂਰਤ ਹੈ ਅਤੇ ਸਰਕਾਰ ਤੋਂ ਮਦਦ ਕਰਨ ਦੀ ਗੁਹਾਰ ਲਗਾਈ। ਉਨ੍ਹਾਂ ਕਿਹਾ ਕਿ ਪੁਲਾੜ ਵਿਭਾਗ ਖੁਫ਼ੀਆ ਜਾਂਚ ਲਈ ਇਸ ਲਈ ਇਨਕਾਰ ਕਰ ਰਿਹਾ ਹੈ, ਕਿਉਂਕਿ ਇਸਰੋ ਦੇ ਕੁਝ ਸੀਨੀਅਰ ਅਧਿਕਾਰੀ ਜਾਸੂਸਾਂ ਨੂੰ ਉਨ੍ਹਾਂ ਦੀ ਗੁਪਤ ਯੋਜਨਾ ਨੂੰ ਅੰਜਾਮ ਦੇਣ 'ਚ ਮਦਦ ਕਰ ਰਹੇ ਹਨ, ਜਿਸ ਨਾਲ ਇਸਰੋ 'ਚ ਮੌਜੂਦ ਇਨ੍ਹਾਂ ਦੇਸ਼-ਵਿਰੋਧੀ ਅਧਿਕਾਰੀਆਂ ਦਾ ਪੂਰਾ ਰੈਕੇਟ ਸਾਹਮਣੇ ਆ ਜਾਵੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ