ISRO ਨੇ ਜਾਰੀ ਕੀਤੀ ਚੰਦਰਯਾਨ-2 ਦੇ ਆਰਬਿਟਰ ਤੋਂ ਭੇਜੀ ਚੰਦ ਦੀ ਤਸਵੀਰ
Saturday, Oct 05, 2019 - 12:05 AM (IST)

ਨਵੀਂ ਦਿੱਲੀ — ਭਾਰਤੀ ਪੁਲਾੜ ਖੋਜ ਸੰਗਠਨ ਨੇ ਚੰਦਰਯਾਨ-2 ਦੇ ਆਰਬਿਟਰ ਹਾਈ ਰੈਜ਼ੁਲੇਸ਼ਨ ਕੈਮਰੇ ਤੋਂ ਲਈ ਗਈ ਤਸਵੀਰ ਜਾਰੀ ਕੀਤੀ ਹੈ। ਇਸ ਹਾਈ ਰੈਜ਼ੁਲੇਸ਼ਨ ਕੈਮਰੇ ਨੇ ਚੰਦਰਮਾ ਦੀ ਸਤਾਹ ਦੀ ਤਸਵੀਰ ਭੇਜੀ ਹੈ ਇਸ ਤਸਵੀਰ 'ਚ ਚੰਦਰਮਾ ਦੀ ਸਤਾਹ 'ਤੇ ਵੱਡੇ ਵੱਡੇ ਟੋਏ ਨਜ਼ਰ ਆ ਰਹੇ ਹਨ। ਆਰਬਿਟਰ ਹਾਈ ਰੈਜ਼ੁਲੇਸ਼ਨ ਕੈਮਰੇ ਚੰਦਰਮਾ ਦੀ ਸਤਾਹ ਤੇ ਚੰਦਰਯਾਨ-2 ਦੀ ਹਾਈ ਰੈਜ਼ੁਲੇਸ਼ਨ ਤਸਵੀਰਾਂ ਮੁਹੱਈਆ ਕਰਵਾਉਂਦਾ ਹੈ।
ਇਸ ਤੋਂ ਪਹਿਲਾਂ ਭਾਰਤੀ ਪੁਲਾੜ ਏਜੰਸੀ ਇਸ਼ਰੋ ਦੇ ਦੂਜੇ ਮੂਨ ਮਿਸ਼ਨ ਚੰਦਰਯਾਨ-2 ਦੇ ਵਿਕਰਮ ਲੈਂਡਰ ਦੀ ਖਰਾਬ ਲੈਂਡਿੰਗ ਦੀ ਜਾਂਚ ਇਕ ਰਾਸ਼ਟਰੀ ਪੱਧਰ ਦੀ ਕਮੇਟੀ ਕਰ ਰਹੀ ਹੈ। ਪਿਛਲੇ ਦਿਨੀਂ ਇਸਰੋ ਚੀਫ ਡਾ. ਕੇ. ਸਿਵਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਚੰਦਰਯਾਨ-2 ਮਿਸ਼ਨ ਦੀ 98 ਫੀਸਦੀ ਸਫਲਤਾ ਦਾ ਐਲਾਨ ਉਨ੍ਹਾਂ ਨੇ ਨਹੀਂ ਕੀਤੀ ਸੀ। ਇਹ ਐਲਾਨ ਐੱਨ.ਆਰ.ਸੀ. ਨੇ ਹੀ ਆਪਣੀ ਸ਼ੁਰੂਆਤੀ ਜਾਂਚ ਤੋਂ ਬਾਅਦ ਕੀਤੀ ਸੀ।