ਇਸਰੋ ਨੇ ਰਚਿਆ ਇਤਿਹਾਸ, ਮੌਸਮ ਸੈਟੇਲਾਈਟ ‘INSAT-3DS’ ਕੀਤਾ ਸਫ਼ਲਤਾਪੂਰਵਕ ਲਾਂਚ
Saturday, Feb 17, 2024 - 06:37 PM (IST)
ਸ਼੍ਰੀਹਰਿਕੋਟਾ- ਭਾਰਤ ਦੇ ਸਭ ਤੋਂ ਐਡਵਾਂਸ ਮੌਸਮ ਸੈਟੇਲਾਈਟ ਇਨਸੈਟ-3 ਡੀ.ਐੱਸ. ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਸਰੋ ਨੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ (ਐੱਸ.ਡੀ.ਐੱਸ.ਸੀ.) ਤੋਂ ਸ਼ਨੀਵਾਰ ਸ਼ਾਮ 5.35 ਵਜੇ ਇਨਸੈੱਟ-3ਡੀਐੱਸ ਸੈਟੇਲਾਈਟ ਲਾਂਚ ਕੀਤਾ ਹੈ। ਸਤੀਸ਼ ਧਵਨ ਸਪੇਸ ਸੈਂਟਰ ਦੇ ਦੂਜੇ ਲਾਂਚ ਪੈਡ ਤੋਂ ਜੀ.ਐੱਸ.ਐੱਲ.ਵੀ.-ਐੱਫ14 ਰਾਕੇਟ ਰਾਹੀਂ ਇਨਸੈੱਟ-3ਡੀਐੱਸ ਸੈਟੇਲਾਈਟ ਨੂੰ ਉਸ ਦੀ ਤੈਅ ਪੰਧ 'ਚ ਛੱਡਿਆ ਗਿਆ। ਇਹ ਸੀਰੀਜ਼ ਦਾ ਤੀਜੀ ਪੀੜ੍ਹੀ ਦਾ ਸੈਟੇਲਾਈਟ ਹੈ। ਇਸ ਸੈਟੇਲਾਈਟ ਦਾ ਮਕਸਦ ਧਰਤੀ ਦੀ ਸਤਿਹ ਅਤੇ ਸਮੁੰਦਰੀ ਨਿਰੀਖਣਾਂ ਦੇ ਅਧਿਐਨ ਨੂੰ ਉਤਸ਼ਾਹ ਦੇਣਾ ਹੈ। 51.7 ਮੀਟਰ ਲੰਬਾ ਜੀ.ਐੱਸ.ਐੱਲ.ਵੀ.-ਐੱਫ14 ਰਾਕੇਟ ਇੱਥੋਂ ਲਾਂਚ ਕੀਤਾ ਗਿਆ। ਲਾਂਚ ਦੇਖਣ ਲਈ ਇਕੱਠੀ ਭੀੜ ਨੇ ਰਾਕੇਟ ਦੇ ਰਵਾਨਾ ਹੋਣ 'ਤੇ ਤਾੜੀਆਂ ਵਜਾ ਕੇ ਖੁਸ਼ੀ ਜਤਾਈ।
ਇਹ ਵੀ ਪੜ੍ਹੋ : ਇਸਰੋ ਮੁਖੀ ਨੇ ਸੈਟੇਲਾਈਟ ਦੀ ਲਾਂਚਿੰਗ ਤੋਂ ਪਹਿਲਾਂ ਆਂਧਰਾ ਪ੍ਰਦੇਸ਼ 'ਚ ਮੰਦਰ ਦੇ ਕੀਤੇ ਦਰਸ਼ਨ
ਇਸਰੋ ਨੇ ਕਿਹਾ ਕਿ 2,274 ਕਿਲੋਗ੍ਰਾਮ ਭਾਰੀ ਸੈਟੇਲਾਈਟ ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਸਮੇਤ ਪ੍ਰਿਥਵੀ ਵਿਗਿਆਨ ਮੰਤਰਾਲਾ ਦੇ ਅਧੀਨ ਵੱਖ-ਵੱਖ ਵਿਭਾਗਾਂ ਨੂੰ ਸੇਵਾ ਪ੍ਰਦਾਨ ਕਰੇਗਾ। ਇਕ ਜਨਵਰੀ ਨੂੰ ਪੀ.ਐੱਸ.ਐੱਲ.ਵੀ.-ਸੀ58/ਐਕਸਪੋਸੇਟ ਮਿਸ਼ਨ ਦੇ ਸਫ਼ਲ ਲਾਂਚ ਤੋਂ ਬਾਅਦ 2024 'ਚ ਇਸਰੋ ਲਈ ਇਹ ਦੂਜਾ ਮਿਸ਼ਨ ਹੈ। ਇਨਸੈੱਟ-3ਡੀਐੱਸ ਮਿਸ਼ਨ ਦਾ ਮਕਸਦ ਮੌਸਮ, ਜਲਵਾਯੂ ਅਤੇ ਚੱਕਰਵਾਤਾਂ 'ਤੇ ਨਜ਼ਰ ਰੱਖਣਾ ਹੈ। ਜਿਸ ਨਾਲ ਮੌਸਮ ਅਤੇ ਆਫ਼ਤ ਦੀ ਸਹੀ ਜਾਣਕਾਰੀ ਹਾਸਲ ਕੀਤੀ ਜਾ ਸਕੇ। ਜਦੋਂ ਕੁਦਰਤੀ ਆਫ਼ਤਾਵਾਂ ਦੇ ਪਹਿਲੇ ਹੀ ਸਹੀ ਜਾਣਕਾਰੀ ਮਿਲੇਗੀ ਤਾਂ ਉਨ੍ਹਾਂ ਨੂੰ ਰੋਕਣ ਦੇ ਵੀ ਪ੍ਰਭਾਵੀ ਉਪਾਅ ਕੀਤੇ ਜਾਣਗੇ। ਭਾਰਤੀ ਮੌਸਮ ਏਜੰਸੀਆਂ ਲਈ ਇਹ ਮੌਸਮ ਸੈਟੇਲਾਈਟ ਬੇਹੱਦ ਅਹਿਮ ਸਾਬਤ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8