ISRO ਨੇ ਮੁੜ ਰੱਚਿਆ ਇਤਿਹਾਸ! 6100 ਕਿਲੋ ਦੇ ਰਾਕੇਟ ਨਾਲ ਲਾਂਚ ਕੀਤਾ US ਦਾ Bluebird

Wednesday, Dec 24, 2025 - 09:07 AM (IST)

ISRO ਨੇ ਮੁੜ ਰੱਚਿਆ ਇਤਿਹਾਸ! 6100 ਕਿਲੋ ਦੇ ਰਾਕੇਟ ਨਾਲ ਲਾਂਚ ਕੀਤਾ US ਦਾ Bluebird

ਨੈਸ਼ਨਲ ਡੈਸਕ- ਭਾਰਤੀ ਪੁਲਾੜ ਖੋਜ ਸੰਸਥਾ (ISRO) ਨੇ ਅੱਜ ਮੁੜ ਤੋਂ ਇਕ ਹੋਰ ਇਤਿਹਾਸ ਰੱਚ ਦਿੱਤਾ ਹੈ। ਅੱਜ ਯਾਨੀ ਬੁੱਧਵਾਰ ਨੂੰ ਭਾਰਤ 6K ਹੈਵੀ-ਲਿਫਟ ਲਾਂਚ ਵਹੀਕਲ (LVM3-M6) ਨੂੰ ਲਾਂਚ ਕਰ ਦਿੱਤਾ ਗਿਆ। ਇਹ ਰਾਕੇਟ ਅਮਰੀਕਾ ਦੇ ਨਵੀਂ ਪੀੜ੍ਹੀ ਦੇ ਸੰਚਾਰ ਸੈਟੇਲਾਈਟ ਨੂੰ ਪੁਲਾੜ 'ਚ ਲੈ ਕੇ ਜਾਵੇਗਾ। ਇਸ ਇਤਿਹਾਸਕ ਮਿਸ਼ਨ ਨੂੰ ਸਵੇਰੇ 8:54 ਵਜੇ ਸ਼੍ਰੀਹਰਿਕੋਟਾ ਦੇ ਦੂਜੇ ਲਾਂਚ ਪੈਡ ਤੋਂ ਲਾਂਚ ਕੀਤਾ ਗਿਆ।

ਪੜ੍ਹੋ ਇਹ ਵੀ - Year Ender 2025: ਪਹਿਲਗਾਮ ਹਮਲੇ ਤੋਂ Air India ਜਹਾਜ਼ ਕ੍ਰੈਸ਼ ਤੱਕ ਵੱਡੇ ਦਰਦ ਦੇ ਗਿਆ ਸਾਲ 2025

 

VIDEO | ISRO's LVM3-M6 lifts off with BlueBird Block-2 satellite from Satish Dhawan Space Centre (SDSC) SHAR, Sriharikota. The satellite is part of a next generation of BlueBird Block-2 communication satellites, designed to provide space-based cellular broadband connectivity… pic.twitter.com/MRXpCOhvBV

— Press Trust of India (@PTI_News) December 24, 2025

 

ਹੁਣ ਤੱਕ ਦਾ ਸਭ ਤੋਂ ਭਾਰੀ ਪੇਲੋਡ 

ਇਸਰੋ ਮੁਤਾਬਕ, ਇਸ ਵਪਾਰਕ ਮਿਸ਼ਨ ਤਹਿਤ ਭੇਜਿਆ ਜਾ ਰਿਹਾ ਬਲੂਬਰਡ ਬਲਾਕ-2 (Bluebird Block-2) ਸੈਟੇਲਾਈਟ ਬਹੁਤ ਖ਼ਾਸ ਹੈ। 6,100 ਕਿਲੋਗ੍ਰਾਮ ਭਾਰ ਵਾਲਾ ਇਹ ਸੈਟੇਲਾਈਟ LVM3 ਰਾਕੇਟ ਦੇ ਇਤਿਹਾਸ 'ਚ ਲੋਅ ਅਰਥ ਆਰਬਿਟ (LEO) 'ਚ ਸਥਾਪਿਤ ਕੀਤਾ ਜਾਣ ਵਾਲਾ ਸਭ ਤੋਂ ਭਾਰੀ ਪੇਲੋਡ ਹੋਵੇਗਾ। ਇਸ ਤੋਂ ਪਹਿਲਾਂ ਸਭ ਤੋਂ ਭਾਰੀ ਸੈਟੇਲਾਈਟ ਲਗਭਗ 4,400 ਕਿਲੋਗ੍ਰਾਮ ਦਾ ਸੀ, ਜੋ ਨਵੰਬਰ 'ਚ ਲਾਂਚ ਕੀਤਾ ਗਿਆ ਸੀ।

ਪੜ੍ਹੋ ਇਹ ਵੀ - ਹੁਣ ਨਹੀਂ ਵੱਜਣਗੀਆਂ ਵਿਆਹ ਦੀਆਂ ‘ਸ਼ਹਿਨਾਈਆਂ’, ਲੱਖਾਂ ਰਹਿਣਗੇ ਕੁਆਰੇ!

 


author

rajwinder kaur

Content Editor

Related News