ਵਿਗਿਆਨੀਆਂ ਨੇ ਬਣਾਇਆ ਦੁਨੀਆ ਦਾ ਪਹਿਲਾ ''Bone Glue'', ਮਿੰਟਾਂ ''ਚ ਜੋੜ ਦੇਵੇਗਾ ਟੁੱਟੀ ਹੋਈ ਹੱਡੀ

Saturday, Sep 13, 2025 - 10:35 AM (IST)

ਵਿਗਿਆਨੀਆਂ ਨੇ ਬਣਾਇਆ ਦੁਨੀਆ ਦਾ ਪਹਿਲਾ ''Bone Glue'', ਮਿੰਟਾਂ ''ਚ ਜੋੜ ਦੇਵੇਗਾ ਟੁੱਟੀ ਹੋਈ ਹੱਡੀ

ਵੈੱਬ ਡੈਸਕ- ਵਿਗਿਆਨ ਦੀ ਦੁਨੀਆ 'ਚ ਹਰ ਰੋਜ਼ ਨਵੀਆਂ ਖੋਜਾਂ ਹੋ ਰਹੀਆਂ ਹਨ, ਪਰ ਇਸ ਵਾਰ ਚੀਨ ਦੇ ਵਿਗਿਆਨੀਆਂ ਨੇ ਇਕ ਅਜਿਹੀ ਖੋਜ ਕੀਤੀ ਹੈ ਜੋ ਭਵਿੱਖ 'ਚ ਮੀਲ ਦਾ ਪੱਥਰ ਸਾਬਿਤ ਹੋ ਸਕਦੀ ਹੈ। ਚੀਨੀ ਵਿਗਿਆਨੀਆਂ ਨੇ ਇਕ ਖ਼ਾਸ ਪਦਾਰਥ ਤਿਆਰ ਕੀਤਾ ਹੈ ਜੋ ਟੁੱਟੀਆਂ ਹੱਡੀਆਂ ਨੂੰ ਸਿਰਫ਼ 2-3 ਮਿੰਟਾਂ 'ਚ ਜੋੜ ਸਕਦਾ ਹੈ। ਇਸ ਨੂੰ 'ਬੋਨ ਗਲੂ' (Bone Glue) ਕਿਹਾ ਜਾ ਰਿਹਾ ਹੈ।

ਇਹ ਵੀ ਪੜ੍ਹੋ : EMI ਨਹੀਂ ਭਰੀ ਤਾਂ Lock ਹੋ ਜਾਵੇਗਾ ਤੁਹਾਡਾ ਫੋਨ, RBI ਕਰ ਰਿਹਾ ਤਿਆਰੀ

ਸੀਪਾਂ ਤੋਂ ਪ੍ਰੇਰਿਤ ਖੋਜ

ਇਹ ਖੋਜ ਸਮੁੰਦਰ 'ਚ ਰਹਿਣ ਵਾਲੀਆਂ ਸੀਪਾਂ (mussels) ਤੋਂ ਪ੍ਰੇਰਿਤ ਹੈ। ਸੀਪਾਂ ਚਟਾਨਾਂ ਨਾਲ ਚਿਪਕਣ ਲਈ ਚਿਪਚਿਪਾ ਪਦਾਰਥ ਛੱਡਦੀਆਂ ਹਨ। ਵਿਗਿਆਨੀਆਂ ਨੇ ਇਸੇ ਕੁਦਰਤੀ ਗੁਣ ਨੂੰ ਧਿਆਨ 'ਚ ਰੱਖ ਕੇ ਬੋਨ ਗਲੂ ਤਿਆਰ ਕੀਤਾ ਹੈ।

ਪੂਰੀ ਤਰ੍ਹਾਂ ਬਾਇਓਡੀਗਰੇਡੇਬਲ

ਬੋਨ ਗਲੂ 6 ਮਹੀਨਿਆਂ ਅੰਦਰ ਸਰੀਰ 'ਚ ਘੁਲ ਜਾਂਦਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਕਰਦਾ। ਇਸ ਕਾਰਨ ਇਹ ਮੈਟਲ ਇੰਪਲਾਂਟ ਦੀ ਲੋੜ ਨੂੰ ਖਤਮ ਕਰ ਸਕਦਾ ਹੈ।

ਬੋਨ ਗਲੂ ਕਿਵੇਂ ਕੰਮ ਕਰਦਾ ਹੈ?

  • ਹੱਡੀ ਦੇ ਟੁੱਟੇ ਹਿੱਸੇ 'ਤੇ ਲਗਾਉਣ 'ਤੇ ਇਹ 2–3 ਮਿੰਟ 'ਚ ਸੁੱਕ ਕੇ ਹੱਡੀਆਂ ਨੂੰ ਜੋੜ ਦਿੰਦਾ ਹੈ।
  • ਸਰੀਰ ਇਸ ਨੂੰ ਹੌਲੀ-ਹੌਲੀ ਐਬਜ਼ਾਰਬ ਕਰ ਲੈਂਦਾ ਹੈ।
  • ਇਹ ਐਲਰਜੀ ਜਾਂ ਹੋਰ ਕਿਸੇ ਰਿਐਕਸ਼ਨ ਦਾ ਕਾਰਨ ਨਹੀਂ ਬਣਦਾ।
  • ਸਰਜਰੀ ਦੇ ਦੌਰਾਨ ਇਸ ਨੂੰ ਬਹੁਤ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : 'ਬੁਲਟ' ਮੋਟਰਸਾਈਕਲ ਦੇ ਸ਼ੌਕੀਨਾਂ ਲਈ ਵੱਡੀ ਖ਼ੁਸ਼ਖ਼ਬਰੀ ! GST 2.0 ਮਗਰੋਂ ਡਿੱਗ ਗਈਆਂ ਕੀਮਤਾਂ

ਬੋਨ ਗਲੂ ਦੇ ਮੁੱਖ ਫ਼ਾਇਦੇ

  • ਸਰਜਰੀ ਹੋਵੇਗੀ ਆਸਾਨ ਤੇ ਤੇਜ਼, ਮੈਟਲ ਰੌਡ ਜਾਂ ਸਕਰੂ ਦੀ ਲੋੜ ਨਹੀਂ।
  • ਸਰੀਰ 'ਚ ਕੋਈ ਬਾਹਰੀ ਪਦਾਰਥ ਸਥਾਈ ਤੌਰ 'ਤੇ ਨਹੀਂ ਰਹੇਗਾ।
  • ਸਸਤਾ ਇਲਾਜ ਅਤੇ ਘੱਟ ਦਰਦ ਵਾਲੀ ਪ੍ਰਕਿਰਿਆ।
  • ਬੱਚਿਆਂ ਅਤੇ ਬੁਜ਼ੁਰਗਾਂ ਲਈ ਹੋਰ ਵੀ ਸੁਰੱਖਿਅਤ।
  • ਕੁਦਰਤੀ ਪ੍ਰੇਰਿਤ ਹੋਣ ਕਾਰਨ ਸਰੀਰ ਇਸ ਨੂੰ ਆਸਾਨੀ ਨਾਲ ਸਵੀਕਾਰ ਕਰ ਲੈਂਦਾ ਹੈ।

ਮੈਡੀਕਲ ਸਾਇੰਸ 'ਚ ਵੱਡਾ ਕਦਮ

ਚੀਨੀ ਵਿਗਿਆਨੀਆਂ ਦੀ ਇਹ ਖੋਜ ਮੈਡੀਕਲ ਸਾਇੰਸ 'ਚ ਵੱਡਾ ਕਦਮ ਮੰਨੀ ਜਾ ਰਹੀ ਹੈ। ਇਸ ਨਾਲ ਟੁੱਟੀਆਂ ਹੱਡੀਆਂ ਦਾ ਇਲਾਜ ਨਾ ਸਿਰਫ਼ ਆਸਾਨ ਅਤੇ ਤੇਜ਼ ਹੋਵੇਗਾ, ਸਗੋਂ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਮੈਟਲ ਇੰਪਲਾਂਟ ਨਾਲ ਜੁੜੀਆਂ ਮੁਸ਼ਕਲਾਂ ਤੋਂ ਵੀ ਬਚਾਅ ਮਿਲੇਗਾ। ਜੇ ਇਹ ਤਕਨਾਲੋਜੀ ਜਲਦੀ ਹੀ ਦੁਨੀਆ ਭਰ 'ਚ ਵਰਤੋਂ 'ਚ ਆ ਗਈ, ਤਾਂ ਹੱਡੀਆਂ ਦੀ ਸਰਜਰੀ ਦਾ ਤਰੀਕਾ ਹੀ ਬਦਲ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News