ਮਿਸ਼ਨ ਗਗਨਯਾਨ : ਇਸਰੋ ਇਸ ਸਾਲ ਪੁਲਾੜ 'ਚ ਭੇਜੇਗਾ 'ਮਹਿਲਾ ਰੋਬੋਟ'

01/22/2020 4:43:19 PM

ਬੈਂਗਲੁਰੂ— ਭਾਰਤੀ ਪੁਲਾੜ ਖੋਜ ਏਜੰਸੀ ਇਸਰੋ ਦਾ ਮਿਸ਼ਨ 'ਗਗਨਯਾਨ' 2021 'ਚ ਲਾਂਚ ਕੀਤਾ ਜਾਵੇਗਾ। ਇਸ ਮਿਸ਼ਨ 'ਚ ਦੋ ਮਨੁੱਖੀ ਪੁਲਾੜ ਮਿਸ਼ਨ ਹੋਣਗੇ। ਪਹਿਲਾ ਮਿਸ਼ਨ ਇਸ ਸਾਲ ਦਸੰਬਰ 'ਚ ਹੋਵੇਗਾ। ਇਸ ਵਿਚ ਮਹਿਲਾ ਰੋਬੋਟ ਨੂੰ ਗਗਨਯਾਨ 'ਚ ਬਿਠਾ ਕੇ ਪੁਲਾੜ ਭੇਜਿਆ ਜਾਵੇਗਾ। ਇਸਰੋ ਦੇ ਵਿਗਿਆਨੀ ਸੈਮ ਦਿਆਲ ਨੇ ਦੱਸਿਆ ਕਿ ਇਹ ਇਕ ਹਾਫ ਹਿਊਮੇਨਾਇਡ (ਅੱਧਾ ਮਨੁੱਖੀ) ਰੋਬੋਟ ਹੈ। ਇਸ ਦਾ ਨਾਂ ਵਿਯੋਮਮਿੱਤਰਾ ਹੈ। ਇਸ ਰੋਬੋਟ 'ਚ ਮਨੁੱਖੀ ਸਰੀਰ ਨਾਲ ਸੰਬੰਧਤ ਕੁਝ ਮਸ਼ੀਨਾਂ ਲੱਗੀਆਂ ਹਨ, ਜੋ ਕਿ ਪੁਲਾੜ ਵਿਚ ਮਨੁੱਖੀ ਸਰੀਰ ਸੰਰਚਨਾ 'ਤੇ ਹੋਣ ਵਾਲੇ ਬਦਲਾਵਾਂ ਦਾ ਅਧਿਐਨ ਕਰੇਗੀ। 

PunjabKesari

ਇਸ ਮਿਸ਼ਨ ਬਾਰੇ ਗੱਲਬਾਤ ਕਰਦਿਆਂ ਇਸਰੋ ਮੁਖੀ ਡਾ. ਕੇ. ਸਿਵਨ ਨੇ ਦੱਸਿਆ ਕਿ ਇਸ ਲਈ ਇੰਡੀਅਨ ਫੋਰਸ ਦੇ 4 ਜਵਾਨਾਂ ਨੂੰ ਚੁਣਿਆ ਗਿਆ ਹੈ। ਇਨ੍ਹਾਂ ਜਵਾਨਾਂ ਨੂੰ ਟ੍ਰੇਨਿੰਗ ਲਈ ਰੂਸ ਭੇਜਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜਵਾਨਾਂ ਦੀ ਟ੍ਰੇਨਿੰਗ ਰੂਸ 'ਚ ਜਨਵਰੀ ਦੇ ਇਸੇ ਹਫਤੇ ਤੋਂ ਸ਼ੁਰੂ ਹੋ ਜਾਵੇਗੀ। ਕਰੀਬ 11 ਮਹੀਨੇ ਜਵਾਨਾਂ ਦੀ ਟ੍ਰੇਨਿੰਗ ਚੱਲੇਗੀ। ਇਸ ਤੋਂ ਬਾਅਦ ਉਹ ਭਾਰਤ ਆ ਕੇ ਕਰੂ ਮੋਡਿਲਉ ਦੀ ਟ੍ਰੇਨਿੰਗ ਲੈਣਗੇ। ਇਹ ਟ੍ਰੇਨਿੰਗ ਬੈਂਗਲੁਰੂ ਕੋਲ ਚਲਕੇਰਾ ਵਿਚ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ 2 ਅਪ੍ਰੈਲ 1984 'ਚ ਰੂਸ ਦੇ ਸੋਯੂਜ ਟੀ-11 'ਚ ਬੈਠ ਕੇ ਪੁਲਾੜ ਦੀ ਯਾਤਰਾ 'ਤੇ ਗਏ ਸਨ।


Tanu

Content Editor

Related News