ਇਜ਼ਰਾਇਲੀ ਰਾਜਦੂਤ ਪਤਨੀ ਨਾਲ ਪਹੁੰਚੇ ਰਾਮ ਮੰਦਰ
Wednesday, Oct 16, 2024 - 01:27 PM (IST)
ਅਯੁੱਧਿਆ (ਭਾਸ਼ਾ)- ਭਾਰਤ 'ਚ ਇਜ਼ਰਾਈਲ ਦੇ ਰਾਜਦੂਤ ਰੂਵੇਨ ਅਜ਼ਾਰ ਬੁੱਧਵਾਰ ਸਵੇਰੇ ਆਪਣੀ ਪਤਨੀ ਨਾਲ ਅਯੁੱਧਿਆ 'ਚ ਰਾਮ ਮੰਦਰ ਪਹੁੰਚੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਅਜ਼ਾਰ ਮੰਗਲਵਾਰ ਦੇਰ ਸ਼ਾਮ ਹੀ ਅਯੁੱਧਿਆ ਪਹੁੰਚ ਗਏ ਸਨ ਅਤੇ ਬੁੱਧਵਾਰ ਸਵੇਰੇ ਰਾਮ ਮੰਦਰ ਜਾਣ ਤੋਂ ਬਾਅਦ ਗੁਆਂਢੀ ਜ਼ਿਲ੍ਹੇ ਬਸਤੀ 'ਚ ਇਕ ਪ੍ਰੋਗਰਾਮ ਲਈ ਰਵਾਨਾ ਹੋ ਗਏ। ਮੰਗਲਵਾਰ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਜ਼ਾਰ ਨਾਲ ਮੁਲਾਕਾਤ ਕੀਤੀ ਸੀ, ਜਿਸ 'ਚ ਉੱਤਰ ਪ੍ਰਦੇਸ਼ ਅਤੇ ਇਜ਼ਰਾਈਲ ਵਿਚਾਲੇ ਡੂੰਘੇ ਸੰਬੰਧਾਂ 'ਤੇ ਚਰਚਾ ਕੀਤੀ ਗਈ।
ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਮੁੱਖ ਮੰਤਰੀ ਨੇ ਕਿਹਾ,''ਭਾਰਤ 'ਚ ਇਜ਼ਰਾਈਲ ਦੇ ਰਾਜੂਦਤ ਰੂਵੇਨ ਅਜ਼ਾਰ ਨਾਲ ਇਕ ਬੇਹੱਦ ਉਪਯੋਗੀ ਅਤੇ ਸਾਰਥਕ ਚਰਚਾ ਹੋਈ। ਇਹ ਬੈਠਕ ਆਪਸੀ ਹਿੱਤਾਂ ਦੇ ਖੇਤਰਾਂ 'ਚ ਉੱਤਰ ਪ੍ਰਦੇਸ਼ ਅਤੇ ਇਜ਼ਰਾਈਲ ਵਿਚਾਲੇ ਡੂੰਘੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ 'ਚ ਇਕ ਹੋਰ ਕਦਮ ਹੈ।'' ਉੱਥੇ ਹੀ ਇਜ਼ਰਾਇਲੀ ਰਾਜਦੂਤ ਅਜ਼ਾਰ ਨੇ ਮੁੱਖ ਮੰਤਰੀ ਆਦਿਤਿਆਨਾਥ ਦਾ ਧੰਨਵਾਦ ਕੀਤਾ ਅਤੇ 'ਐਕਸ' 'ਤੇ ਪੋਸਟ ਕਰ ਕੇ ਕਿਹਾ,''ਯੋਗੀ ਆਦਿਤਿਆਨਾਥ ਜੀ, ਇਜ਼ਰਾਈਲ ਦੇ ਪ੍ਰਤੀ ਤੁਹਾਡੇ ਸਮਰਥਨ ਅਤੇ ਅੱਜ ਦੇ ਮਹਿਮਾਨ ਦੇ ਸਤਿਕਾਰ ਲਈ ਧੰਨਵਾਦ। ਉੱਤਰ ਪ੍ਰਦੇਸ਼ ਨੂੰ ਵੱਧ ਸੁਰੱਖਿਅਤ ਅਤੇ ਖੁਸ਼ਹਾਲ ਬਣਾਉਣ ਲਈ ਤੁਹਾਡੇ ਕੰਮਾਂ ਲਈ ਵਧਾਈ। ਚਰਚਾ ਕੀਤੇ ਗਏ ਮੁੱਦਿਆਂ 'ਤੇ ਕੰਮ ਕਰਨ ਲਈ ਅਸੀਂ ਵਚਨਬੱਧ ਹਾਂ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8