ਆਲ ਪਾਰਟੀ ਮੀਟਿੰਗ ''ਚ PM ਮੋਦੀ ਗੈਰ-ਹਾਜ਼ਰ, ਕਾਂਗਰਸ ਨੇ ਕਿਹਾ- ‘ਕੀ ਹੈ ਗੈਰ-ਸੰਸਦੀ ਨਹੀਂ’

Sunday, Jul 17, 2022 - 02:03 PM (IST)

ਆਲ ਪਾਰਟੀ ਮੀਟਿੰਗ ''ਚ PM ਮੋਦੀ ਗੈਰ-ਹਾਜ਼ਰ, ਕਾਂਗਰਸ ਨੇ ਕਿਹਾ- ‘ਕੀ ਹੈ ਗੈਰ-ਸੰਸਦੀ ਨਹੀਂ’

ਨਵੀਂ ਦਿੱਲੀ– ਕਾਂਗਰਸ ਨੇ ਸੰਸਦ ਦੇ ਮਾਨਸੂਨ ਸੈਸ਼ਨ ਨੂੰ ਵੇਖਦੇ ਹੋਏ ਸਰਕਾਰ ਵਲੋਂ ਬੁਲਾਈ ਆਲ ਪਾਰਟੀ ਮੀਟਿੰਗ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਲ ਨਾ ਹੋਣ ’ਤੇ ਐਤਵਾਰ ਨੂੰ ਸਖ਼ਤ ਇਤਰਾਜ਼ ਜਤਾਇਆ। ਕਾਂਗਰਸ ਨੇ ਪੁੱਛਿਆ ਕਿ ਕੀ ਇਹ ‘ਗੈਰ-ਸੰਸਦੀ’ ਨਹੀਂ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਬੈਠਕ ’ਚ ਪ੍ਰਧਾਨ ਮੰਤਰੀ ਦੀ ਗੈਰ-ਹਾਜ਼ਰੀ ’ਤੇ ਸਵਾਲ ਚੁੱਕਿਆ। ਜੈਰਾਮ ਨੇ ਟਵੀਟ ਕੀਤਾ, ‘‘ਸੰਸਦ ਦੇ ਆਗਾਮੀ ਸੈਸ਼ਨ ’ਤੇ ਚਰਚਾ ਕਰਨ ਲਈ ਆਲ ਪਾਰਟੀ ਮੀਟਿੰਗ ਸ਼ੁਰੂ ਹੋ ਗਈ ਹੈ ਅਤੇ ਪ੍ਰਧਾਨ ਮੰਤਰੀ ਹਮੇਸ਼ਾ ਵਾਂਗ ਗੈਰ-ਹਾਜ਼ਰ ਹਨ। ਕੀ ਇਹ ‘ਗੈਰ-ਸੰਸਦੀ’ ਨਹੀਂ ਹੈ।’’ 

ਇਹ ਵੀ ਪੜ੍ਹੋ- ਹੁਣ ਸੰਸਦ ’ਚ ਨਹੀਂ ਬੋਲੇ ਜਾ ਸਕਣਗੇ ‘ਕਾਲਾ ਸੈਸ਼ਨ’ ਤੇ ‘ਦਲਾਲ’ ਜਿਹੇ ਸ਼ਬਦ, ਇਨ੍ਹਾਂ ਸ਼ਬਦਾਂ ’ਤੇ ਲੱਗੀ ਪਾਬੰਦੀ

PunjabKesari

ਮਾਨਸੂਨ ਸੈਸ਼ਨ ਦੌਰਾਨ ਚੁੱਕੇ ਜਾਣ ਵਾਲੇ ਮੁੱਦੇ ’ਤੇ ਚਰਚਾ ਕਰਨ ਅਤੇ ਸੰਸਦ ਦੇ ਦੋਹਾਂ ਸਦਨਾਂ ਦੇ ਸੁਚਾਰੂ ਕੰਮਕਾਜ ’ਚ ਸਹਿਯੋਗ ਮੰਗਣ ਲਈ ਸਰਕਾਰ ਵਲੋਂ ਬੁਲਾਈ ਬੈਠਕ ’ਚ ਵੱਖ-ਵੱਖ ਪਾਰਟੀ ਦੇ ਆਗੂ ਸ਼ਾਮਲ ਹੋਏ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੈਠਕ ਦੀ ਪ੍ਰਧਾਨਗੀ ਕੀਤੀ ਜਦਕਿ ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਰਾਜ ਸਭਾ ’ਚ ਸਦਨ ਦੇ ਨੇਤਾ ਪਿਊਸ਼ ਗੋਇਲ ਵੀ ਇਸ ’ਚ ਮੌਜੂਦ ਰਹੇ। ਦੱਸ ਦੇਈਏ ਕਿ ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਨੂੰ ਸ਼ੁਰੂ ਹੋਵੇਗਾ ਅਤੇ 12 ਅਗਸਤ ਤੱਕ ਚਲੇਗਾ।

ਇਹ ਵੀ ਪੜ੍ਹੋ- ਹੁਣ ਸੰਸਦ ’ਚ ਨਹੀਂ ਬੋਲੇ ਜਾ ਸਕਣਗੇ ‘ਕਾਲਾ ਸੈਸ਼ਨ’ ਤੇ ‘ਦਲਾਲ’ ਜਿਹੇ ਸ਼ਬਦ, ਇਨ੍ਹਾਂ ਸ਼ਬਦਾਂ ’ਤੇ ਲੱਗੀ ਪਾਬੰਦੀ

ਦੱਸਣਯੋਗ ਹੈ ਕਿ ਸੰਸਦ ਦੇ ਦੋਵਾਂ ਹਾਊਸਾਂ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦੌਰਾਨ ਹੁਣ ਮੈਂਬਰ ਚਰਚਾ ’ਚ ਹਿੱਸਾ ਲੈਣ ਦੌਰਾਨ ਜੁਮਲਾਜੀਵੀ, ਬਾਲ ਬੁੱਧੀ ਸੰਸਦ ਮੈਂਬਰ, ਸ਼ਕੁਨੀ, ਜੈਚੰਦ, ਲਾਲੀਪੌਪ ਤੇ ਚੰਡਾਲ ਚੌਂਕੜੀ ਵਰਗੇ ਸ਼ਬਦ ਨਹੀਂ ਵਰਤ ਸਕਣਗੇ। ਅਜਿਹੇ ਸ਼ਬਦਾਂ ਦੀ ਵਰਤੋਂ ਨੂੰ ਗੈਰ ਢੁੱਕਵਾਂ ਵਤੀਰਾ ਮੰਨਿਆ ਜਾਵੇਗਾ। ਅਸਲ ’ਚ ਲੋਕ ਸਭਾ ਸਕੱਤਰੇਤ ਨੇ ਅਜਿਹੇ ਸ਼ਬਦਾਂ ਅਤੇ ਵਾਕਾਂ ਦਾ ਇਕ ਨਵਾਂ ਸੰਗ੍ਰਹਿ ‘ਗੈਰ-ਸੰਸਦੀ ਸ਼ਬਦ 2021’ ਸਿਰਲੇਖ ਹੇਠ ਤਿਆਰ ਕੀਤਾ ਹੈ।

ਇਹ ਵੀ ਪੜ੍ਹੋ- ਚੰਡੀਗੜ੍ਹ ’ਚ ਸਾਡਾ 40 ਫ਼ੀਸਦੀ ਹਿੱਸਾ, ਸਾਨੂੰ ਸਾਡਾ ਪਾਣੀ ਦੇ ਦਿਓ, ਅਸੀਂ ਆਪਣੀ ਰਾਜਧਾਨੀ ਖ਼ੁਦ ਬਣਾ ਲਵਾਂਗੇ: ਹੁੱਡਾ


author

Tanu

Content Editor

Related News