ਮੋਦੀ ਦੇ ਕੇਰਲ ਦੌਰੇ ਤੋਂ ਪਹਿਲਾਂ ਇਸਲਾਮਿਕ ਸਟੇਟ ਦਾ ਮੈਂਬਰ ਗ੍ਰਿਫਤਾਰ
Tuesday, Feb 27, 2024 - 11:33 AM (IST)
ਤਿਰੂਵਨੰਤਪੁਰਮ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੇਰਲ ਦੀ ਰਾਜਧਾਨੀ ਦੇ ਦੌਰੇ ਤੋਂ ਇਕ ਦਿਨ ਪਹਿਲਾਂ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) ਨਾਲ ਸਬੰਧ ਰੱਖਣ ਵਾਲੇ ਇਕ ਵਿਅਕਤੀ ਨੂੰ ਇੱਥੋਂ ਦੇ ਵਟੀਯੂਰਕਾਵੂ ਪੁਲਸ ਸਟੇਸ਼ਨ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਤਾਮਿਲਨਾਡੂ ਦੇ ਮੂਲ ਨਿਵਾਸੀ ਸਾਦਿਕ ਬਾਸ਼ਾ ਨੂੰ ਐਤਵਾਰ ਨੂੰ ਉਸਦੀ ਕਾਰ ’ਤੇ ਜਾਅਲੀ ਪੁਲਸ ਸਟਿੱਕਰ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ।
ਸਤੰਬਰ 2022 ਵਿਚ, ਉਸਨੂੰ ਆਈ. ਐੱਸ. ਆਈ. ਐੱਸ. ਲਈ ਫੰਡ ਇੱਕਠਾ ਕਰਨ ਦੇ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਵਟੀਯੂਰਕਾਵੂ ਵਿਚ ਉਸਦੀ ਪਤਨੀ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਲਈ 24 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ। ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਉਸ ਨੇ ਕਈ ਵਾਰ ਵਟੀਯੂਰਕਾਵੂ ਦਾ ਦੌਰਾ ਕੀਤਾ।