ਇਰਫਾਨ ਖਾਨ ਦੇ ਦਿਹਾਂਤ ''ਤੇ PM ਮੋਦੀ ਨੇ ਜਤਾਇਆ ਦੁੱਖ, ਕਿਹਾ- ਸਿਨੇਮਾ ਦੀ ਦੁਨੀਆ ਲਈ ਵੱਡਾ ਘਾਟਾ

04/29/2020 3:57:45 PM

ਨਵੀਂ ਦਿੱਲੀ— ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਰਫਾਨ ਖਾਨ ਅੱਜ ਭਾਵ ਬੁੱਧਵਾਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੇ ਦਿਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜ਼ਾਹਰ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਰਫਾਨ ਖਾਨ ਨੂੰ ਵੱਖ-ਵੱਖ ਮਾਧਿਅਮਾਂ 'ਚ ਉਨ੍ਹਾਂ ਦੀ ਬਹੁਮੁਖੀ ਭੂਮਿਕਾਵਾਂ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ।

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ 'ਤੇ ਟਵੀਟ ਕੀਤਾ ਕਿ ਇਰਫਾਨ ਖਾਨ ਨੂੰ ਵੱਖ-ਵੱਖ ਮਾਧਿਅਮਾਂ 'ਚ ਉਨ੍ਹਾਂ ਦੀ ਬਹੁਮੁਖੀ ਭੂਮਿਕਾਵਾਂ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਇਰਫਾਨ ਦਾ ਦਿਹਾਂਤ ਸਿਨੇਮਾ ਅਤੇ ਰੰਗ-ਮੰਚ ਦੀ ਦੁਨੀਆ ਲਈ ਇਕ ਵੱਡਾ ਘਾਟਾ ਹੈ। ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।

ਜ਼ਿਕਰਯੋਗ ਹੈ ਕਿ ਇਰਫਾਨ ਖਾਨ ਦਾ ਮੁੰਬਈ ਦੇ ਇਕ ਹਸਪਤਾਲ 'ਚ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਹ 53 ਸਾਲ ਦੇ ਸਨ ਅਤੇ ਲੰਬੇ ਸਮੇਂ ਤੋਂ ਕੈਂਸਰ ਨਾਲ ਜੰਗ ਲੜ ਰਹੇ ਸਨ। ਉਨ੍ਹਾਂ ਨੂੰ ਕੱਲ ਹੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਅਤੇ ਆਈ. ਸੀ. ਯੂ. 'ਚ ਸਨ। ਇਰਫਾਨ ਖਾਨ ਇਕ ਮਜ਼ਬੂਤ ਇਨਸਾਨ ਸਨ, ਜਿਨ੍ਹਾਂ ਨੇ ਆਪਣੇ ਸੰਪਰਕ ਵਿਚ ਆਉਣ ਵਾਲੇ ਹਰ ਸ਼ਖਸ ਨੂੰ ਪ੍ਰੇਰਿਤ ਕੀਤਾ।


Tanu

Content Editor

Related News