ਕੁੜੀ-ਮੁੰਡੇ ਨੇ ਚੁਕਾਈ ਪਿਆਰ ਦੀ ਭਾਰੀ ਕੀਮਤ, ਅੱਧੀ ਰਾਤ ਨੂੰ ਦਿੱਤਾ ਜ਼ਹਿਰ

Monday, Oct 12, 2020 - 10:30 AM (IST)

ਕੁੜੀ-ਮੁੰਡੇ ਨੇ ਚੁਕਾਈ ਪਿਆਰ ਦੀ ਭਾਰੀ ਕੀਮਤ, ਅੱਧੀ ਰਾਤ ਨੂੰ ਦਿੱਤਾ ਜ਼ਹਿਰ

ਛੱਤੀਸਗੜ੍ਹ—ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ 'ਚ ਕਿਲਿੰਗ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਲੜਕੀ ਨੂੰ ਪਿਆਰ ਕਰਨ ਦੀ ਭਾਰੀ ਕੀਮਤ ਚੁਕਾਉਣੀ ਪਈ। ਕਥਿਤ ਤੌਰ 'ਤੇ ਭਰਾ ਅਤੇ ਚਾਚੇ ਨੇ ਜ਼ਹਿਰ ਦੇ ਕੇ ਲੜਕੀ ਅਤੇ ਉਸ ਦੇ ਪ੍ਰੇਮੀ ਦੀ ਹੱਤਿਆ ਕਰ ਦਿੱਤੀ। ਇੰਨਾ ਹੀ ਨਹੀਂ ਲਾਸ਼ ਨੂੰ ਨਦੀ ਕਿਨਾਰੇ ਲਿਜਾ ਕੇ ਸਾੜ ਵੀ ਦਿੱਤਾ। ਪੁਲਸ ਨੇ ਆਪਣੀ ਹੀ ਭਤੀਜੀ ਦੀ ਹੱਤਿਆ ਦੇ ਮਾਮਲੇ 'ਚ ਉਸ ਦੇ ਭਰਾ ਅਤੇ ਚਾਚੇ ਨੂੰ ਗ੍ਰਿਫਤਾਰ ਕੀਤਾ ਹੈ। 
ਰਿਪੋਰਟ ਮੁਤਾਬਕ ਸ਼੍ਰੀਹਰੀ ਅਤੇ ਉਸ ਦੇ ਚੇਚਰੇ ਭਰਾ ਨੇ ਐਸ਼ਵਰਿਆ (20) ਨੂੰ ਕ੍ਰਿਸ਼ਨਾ ਨਗਰ ਇਲਾਕੇ ਤੋਂ ਕਥਿਤ ਤੌਰ 'ਤੇ ਲੜਕੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਪਰਿਵਾਰ ਦੇ ਮੈਂਬਰਾਂ ਨੇ ਸਾੜ ਦਿੱਤਾ।  
ਭਿਲਾਈ ਨਗਰ ਦੇ ਸਿਟੀ ਪੁਲਸ ਕਮਿਸ਼ਨਰ ਅਜੀਤ ਯਾਦਵ ਨੇ ਕਿਹਾ ਕਿ ਦੋ ਦੋਸ਼ੀਆਂ ਦੀ ਪਛਾਣ ਪੀੜਤ ਦੇ ਚਾਚਾ ਰਾਮੂ ਅਤੇ ਭਰਾ ਦੇ ਰੂਪ 'ਚ ਹੋਈ ਹੈ। ਯਾਦਵ ਨੇ ਕਿਹਾ ਕਿ ਪਿਛਲੇ ਮਹੀਨੇ ਸ਼੍ਰੀਹਰੀ ਅਤੇ ਐਸ਼ਵਰਿਆ ਕ੍ਰਿਸ਼ਨ ਨਗਰ 'ਚ ਇਕ-ਦੂਜੇ ਦੇ ਨੇੜੇ ਸਥਿਤ ਆਪਣੇ ਘਰਾਂ ਤੋਂ ਲਾਪਤਾ ਹੋ ਗਏ ਸਨ ਜਿਸ ਤੋਂ ਬਾਅਦ ਪਰਿਵਾਰ ਨੇ ਉਸ ਦੇ ਲਾਪਤਾ ਦੀ ਰਿਪੋਰਟ ਦਰਜ ਕਰਵਾਈ ਸੀ। ਬਾਅਦ 'ਚ ਦੁਰਗ ਪੁਲਸ ਨੇ ਚੇਨਈ 'ਚ ਉਨ੍ਹਾਂ ਦੇ ਸਥਾਨ ਦਾ ਪਤਾ ਲਗਾਇਆ ਅਤੇ ਉਥੇ ਇਕ ਟੀਮ ਭੇਜੀ ਉਨ੍ਹਾਂ ਨੇ ਕਿਹਾ ਕਿ ਦੋਵਾਂ ਨੂੰ 7 ਅਕਤੂਬਰ ਨੂੰ ਦੁਰਗ ਵਾਪਸ ਲਿਆਂਦਾ ਗਿਆ ਅਤੇ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਲੜਕਾ ਅਤੇ ਲੜਕੀ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ। 
ਯਾਦਵ ਨੇ ਕਿਹਾ ਕਿ ਸ਼ਨੀਵਾਰ ਦੀ ਰਾਤ ਇਕ ਗਸ਼ਤ ਕਰਨ ਵਾਲੀ ਟੀਮ ਨੇ ਉਨ੍ਹਾਂ ਦੇ ਘਰਾਂ 'ਚ ਕੁਝ ਸ਼ੱਕੀ ਗਤੀਵਿਧੀਆਂ ਨੂੰ ਦੇਖਿਆ ਤਾਂ ਪੁੱਛ-ਪੜਤਾਲ ਲਈ ਅੰਦਰ ਚਲੀ ਗਈ। ਇਸ ਦੌਰਾਨ ਦੋਵਾਂ ਦੋਸ਼ੀਆਂ ਨੇ ਪੀੜਤਾਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਗੱਲ ਸਵੀਕਾਰ ਕਰ ਲਈ। 
ਪੁੱਛ-ਪੜਤਾਲ ਦੌਰਾਨ ਦੋਵੇਂ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਸੁਪੇਲਾ ਤੋਂ ਲਗਭਗ 10 ਕਿਲੋਮੀਟਰ ਦੂਰ ਜੇਵਰਾ ਸਿਰਸਾ ਪਿੰਡ ਦੇ ਕੋਲ ਸ਼ਿਵਨਾਥ ਨਦੀ ਦੇ ਕਿਨਾਰੇ ਲਾਸ਼ਾਂ ਨੂੰ ਸਾੜਿਆ ਸੀ। ਦੋਸ਼ੀ ਮੁਤਾਬਕ ਪੀੜਤਾ ਇਕ ਰਿਸ਼ਤੇ 'ਚ ਸੀ ਅਤੇ ਨੌਜਵਾਨ ਨਾਲ ਵਿਆਹ ਕਰਨਾ ਚਾਹੁੰਦੀ ਸੀ, ਪਰ ਪਰਿਵਾਰ ਦੇ ਲੋਕ ਉਨ੍ਹਾਂ ਦੇ ਖਿਲਾਫ ਸਨ। 
ਸੀਟੀ ਐੱਸ.ਪੀ. ਨੇ ਕਿਹਾ ਕਿ ਪੁਲਸ ਨੇ ਪੀੜਤਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਇਸ ਮਾਮਲੇ ਨਾਲ ਸੰਬੰਧਤ ਹੁਣ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਚੱਲ ਰਹੀ ਹੈ।


author

Aarti dhillon

Content Editor

Related News